ਪੰਨਾ:ਖੁਲ੍ਹੇ ਘੁੰਡ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਬ ਸਫਲਤਾ, ਚਰਨ ਧੂੜ ਵਿੱਚ ਰਿਧੀਆਂ ਸਿਧੀਆਂ,
ਗੁਰੂ ਨਦਰਾਂ ਦੀਆਂ ਤਾਰਾਂ-ਸਹਜ ਵਿੱਚ ਛਿਪੀ ਸਭ
ਅਦਭੁੱਤਤਾ, ਅਗੰਮਤਾ, ਅਕਾਲਤਾ, ਮਹਾਂਕਾਲਤਾ,
ਅਨੰਤਤਾ, ਅਟੱਲਤਾ, ਸਰਬ-ਸਿੱਧਤਾ, ਗੂੜ੍ਹਤਾ,
ਗੂੜ੍ਹ ਭੇਦਤਾ, ਸਦੈਵਤਾ, ਖੁਲ੍ਹੀ-ਡੁਲ੍ਹੀ ਦੀਦਾਰਤਾ,
ਨਾਲੇ ਸਦਾ-ਅਦ੍ਰਿਸ਼ਟਤਾ !!
ਗੁਰੂ-ਅਵਤਾਰ ਗਰੀਬੀ ਲਈ ਧੁਰੋਂ,
ਫਿਰੇ ਜਗ ਸਾਰਾ ਬਣ ਸਿੱਧਾ ਇਕ ਆਦਮੀ,
ਇਹ ਰੰਗ ਵਰਤਦਾ,
ਜੋਗੀਆਂ ਵਿੱਚ ਜੋਗੀ ਓਹ,
ਭੋਗੀਆਂ ਵਿੱਚ ਭੋਗੀ ਓਹ,
ਗ੍ਰਹਸਥੀਆਂ ਵਿੱਚ ਵੱਡਾ ਗ੍ਰਹਸਥੀ ਪਿਆਰ ਦਾਤਾ
ਬਖਸ਼ਦਾ,
ਪਤਾ ਬਸ ਵਧ ਘਟ ਲਗਦਾ, ਪਿਆਰ ਦੀ ਅਣੋਖਤਾ
ਆਦਮੀ ਆਦਮੀ ਸਬ ਨੂੰ ਦਿੱਸਦਾ !!
ਖਾਵੇ, ਪੀਵੇ, ਸੋਵੇ, ਹੋਵੇ ਵਾਂਗ ਆਦਮੀ,
ਗਰੀਬੀ ਕੱਟੇ, ਅਮੀਰੀ ਪੀਰੀ ਸਬ ਝਾਗਦਾ,
ਦੁਖੇ, ਦਰਦੇ, ਅਰਦਾਸ ਕਰੇ, ਰਵੇ, ਵਰਤੇ ਵਾਂਗ ਆਦਮੀ,
… … …
… … …
ਦੁਖ, ਸੁਖ, ਧੁਪ, ਛਾਂ ਲੰਘੇ ਸਾਰੀ,
ਜਿਰਾਂਦ ਭਾਰੀ, ਸਵ੍ਹੇ ਸਬ ਕੁਛ, ਮਹਾਂਨ ਆਦਮੀ,
… … …
… … …

੧੦੨