ਪੰਨਾ:ਖੁਲ੍ਹੇ ਘੁੰਡ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਵੀ, ਨਾਂਹ ਵੀ, ਗੱਲ ਵਿਚੂੰ ਅਸਲਾਂ ਹੋਰ ਹੈ !
ਹੋਰ ਵੀ !!
… … …
… … …
੪.

ਹੰਕਾਰ ਤੇ ਸੁਰਤਿ ਦੀ ਜਨਮ ਕਥਾ
ਪਰ ਸੁਰਤਿ ਚੀਜ਼ ਰੱਬੀ
ਹੰਕਾਰ ਮਾਦੇ ਦੀ ਇਕ (?) ਹਾਲਤ ਜਿਹੀ,
ਸਵਿਨਬਰਨ ਜਿੱਨੂੰ, ਡਾਰਵਨ ਜਿਨੂੰ ਜੀਵਨ ਮੈਂ ਗਾਉਂਦੇ
ਓਹ ਨਿਰਾ, ਨਿਰੋਲ ਠੀਕ ਹੰਕਾਰ ਹੈ, ਇਹ ਸਥੂਲ
ਜਗ ਠੀਕ ਇਕ ਵਿਸ਼ਾਲ ਮਾਦਾ ਜਗ ਦਾ ਵੱਡਾ
ਡਰਾਉਣਾ ਹੰਕਾਰ ਹੈ,
ਇਹਦੇ ਦੰਦ ਤੇ ਪੰਜੇ ਸ਼ੇਰ ਦੇ, ਮੁੜ ਮੁੜ ਖਾਣ ਮ੍ਰਿਗਾਂ
ਪੰਛੀਆਂ, ਜ਼ੋਰ ਵਾਲਾ ਦਿੱਸਦਾ,
ਇਹ ਸਬਲ ਬ੍ਰਹਮ ਇਨ੍ਹਾਂ ਨੂੰ ਮਾਰਦਾ,
ਸਬਲ ਬ੍ਰਹਮ ਬੱਸ ਮਾਦੀ, ਵੱਡੀ, ਮੋਟੀ, ਡਾਢੀ, ਭਾਰੀ,
ਇਕ ਮੈਂ ਹੈ,
ਲੋਕੀ ਇੱਨੂੰ ਕੂਕ, ਕੂਕ, ਸਮਝਣ ਇਹ ਭਜਨ ਹੈ,
ਬ੍ਰਹਮਸੱਤਾ ਇਹ ਨਹੀਂ,
ਸ਼ੰਕਰ ਜੀ ਠੀਕ ਆਖਦੇ !

੧੧੫