ਪੰਨਾ:ਖੁਲ੍ਹੇ ਘੁੰਡ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਬੀ ਸਾਰੀ ਮਿਲਵੀਂ, ਮਿਲਵੀਂ,
ਵੱਖ ਵੇਖਣਾ ਪਾਪ ਹੈ,
ਗੁਰੂ ਇਤਹਾਸ ਸਾਰਾ,
ਗੁਰੂ-ਕਿਰਤ ਸਾਰੀ,
ਗੁਰੂ-ਕਰਨੀ ਮਿਲਵੀਂ, ਮਿਲਵੀਂ
ਬਾਣੀ ਦਾ ਅਲਾਪ ਹੈ,

੬.

ਹੁਣ ਅੱਗੇ ਬੋਲਣਾ,
ਮੁੜ ਫਲਸਫਾ ਤੋਲਣਾ,
ਸਿੱਖ-ਸੁਰਤਿ ਦਾ ਕੰਮ ਨਹੀਂ, ਬੱਸ ! ਬੱਸ !!
ਵਾਹ, ਵਾਹ ਗਾਵਣਾਂ !!
ਹਲ ਫੜ ਜੋਵਣਾ,
ਮਈਆਂ ਨੂੰ ਚੋਵਣਾ,
ਦੁੱਧ ਰਿੜਕਣਾ, ਪੀਂਣਾ, ਥੀਂਣਾ ਬੱਸ ! ਬੱਸ !! ਬੱਸ !!!
ਸਿਪਾਹੀ ਗੁਰੂ ਦਾ ਹੋਵਣਾਂ, ਹੋਵਣਾਂ,
ਹੱਥ, ਪੈਰ, ਨਾਲ ਕੰਮ,
ਸੁਰਤਿ ਠੰਢੀ ਠਾਰ, ਲਿਪਟੀ ਸਾਈਂ ਦੇ ਚਰਨ,
ਤੇ ਖੁਸ਼ ਹੋ, ਚਾਉ ਵਿੱਚ, ਰਸ ਵਿੱਚ,
ਹੁਕਮ ਕਾਰ ਕਮਾਵਣੀ,
ਹੁਕਮ ਮੰਨਣਾ, ਇਹ ਅਰਦਾਸ ਸਿੱਖ ਦੀ,
ਅਟੁੱਟਵੇਂ ਕਿਸੀ ਸਵਾਦ ਦੇ ਹੜ੍ਹ ਉੱਤੇ ਤਰਦੇ, ਕਦੀ
ਕਦੀ ਡੁੱਬਦੇ,
ਆਪਣੇ ਸੂਰਜ ਦੇ ਪ੍ਰਕਾਸ਼ ਵਿੱਚ ਰੁੜ੍ਹਨਾ,

੧੨੬