ਪੰਨਾ:ਖੁਲ੍ਹੇ ਘੁੰਡ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩.

ਆਦਮੀ ਸਾਰੇ ਇੱਕੋ ਜਿਹੇ,
ਸਾਹਸੱਤ ਭੀ ਇਕ ਹੈ,
ਨੋਹਾਰਾਂ ਮਿਲਦੀਆਂ, ਲਹੂ ਮਿਲਦਾ,
-ਹੈਵਾਨਾਂ, ਇਨਸਾਨਾਂ ਦਾ, ਪੰਛੀਆਂ
ਫੁੱਲਾਂ ਦਾ, ਪਤੀਆਂ, ਜਵਾਹਰਾਤਾਂ ਦਾ-
ਫਿਰ ਅਚਰਜ ਇਹ ਰੰਗ, ਹਰ ਕੋਈ ਵੱਖਰਾ !!
… … …
… … …
ਬਾਹਾਂ ਨੂੰ ਓਲਾਰਨਾ ਮੇਰਾ ਸਭ ਦਾ ਇੱਕੋ,
ਨੈਣਾਂ ਦਾ ਝਮਕਣਾ ਤੱਕਣਾ ਓਹ ਭੀ ਇਕ ਹੈ,
ਹੋਠਾਂ ਦੀ ਲਾਲੀ ਓਹੋ ਚੂਨੀਆਂ ਵਾਲੀ,
ਤੇ ਖਿੜ ਖਿੜ ਹੱਸਣਾ ਮੇਰਾ, ਗੁਲਾਬਾਂ ਦਾ ਇਕ ਹੈ,
ਦਿਲ ਦੀ ਧੜੱਕ, ਕੀੜੀ ਦੀ, ਸ਼ੇਰ ਦੀ, ਹਾਥੀ ਦੀ, ਮੇਰੀ,
ਫੁੱਲ ਦੇ ਸ੍ਵਾਸਾਂ ਦੀ ਚਾਲ ਮੇਰੇ ਸਵਾਸਾਂ ਦੀ ਚਾਲ ਹੈ,
ਪੱਥਰਾਂ ਵਿਚ, ਹੀਰਿਆਂ ਵਿਚ,
ਜਲਾਂ ਵਿਚ, ਥਲਾਂ ਵਿਚ,
ਮੇਰੀ ਆਪਣੀ ਮਾਸ , ਹਡ, ਚੰਮ ਦੀ ਨੋਹਾਰ ਹੈ ! … … …
… … …
ਕੀ ਫੰਗਾਂ ਵਾਲੇ ਉਡਦੇ ਪੰਖੇਰੂ ਵੱਖ ਮੈਂ ਥੀਂ ?
ਕੀ ਓਨ੍ਹਾਂ ਦੇ ਨਾਮ ਵਿਚ ਮੇਰਾ ਨਾਮ ਨਹੀਂ ਹੈ ?
ਪਰ ਕਬੂਤਰਾਂ ਦੇ ਨੈਣਾਂ ਵਿਚ ਮੇਰੇ ਅੱਥਰੂ,

੧੦