ਪੰਨਾ:ਖੁਲ੍ਹੇ ਘੁੰਡ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਖਰਾ ਇਕ ਰੰਗ, ਭਾ, ਬੱਸ ! ਇਹ ਵੱਖ ਹੈ ?
ਤੇ ਇਹ ਮੈਂ ਮੇਰੀ, ਵੱਖਰ ਸਬ ਮੈਰੀਯਤ (ਮੇਰਾ ਪਨ) ਹੈ ?
… … …
… … …

੪.

ਪਰ ਇਹ ਵੀ ਠੀਕ ਨ ਦਿੱਸਦੀ ਗੱਲ,
ਮੈਂ ਤੱਕੀ ਹੈ,ਇਹ ਵੱਖਰੀ ਜਿਹੀ 'ਮੈਂ' ਮੈਰੀਯਤ ਵੀ,
ਲੱਖਾਂ ਵੇਰੀ ਉੱਡੀ ਛੱਡ ਇਸ ਵੱਖਰੇ ਨਕਸ਼ ਤੇ ਨਕੂਸ਼ ਥੀਂ,
ਮੇਰੇ ਤੱਕਦੇ, ਤੱਕਦੇ ਨੱਸੀ ਫੰਗ ਲਾ,
ਇਸ 'ਮੈਂ ਮੇਰੀ' ਨੂੰ ਛੱਡ ਕੇ,
ਸੋਹਣੀ ਚੀਜ਼ ਜਦ ਦਿੱਸੀ ਇਨੂੰ,
ਇਹ ਮੈਂ ਮੋਈ, ਉੱਡੀ, ਭੱਜੀ, ਪਿੱਛੇ ਮੁੜ ਮੁੜ
ਤੱਕ ਕੇ ਆਖੇ :-
"ਬੱਸ ਮੈਂ ਇਹ ਹਾਂ,
ਜਾਹ ਓਹ ਨਹੀਂ,
ਇਥੇ ਰਹਸਾਂ, ਓਥੇ ਨ ਮੁੜਾਂ ਕਦੀ,
ਇਸ ਵਿਚ ਸਮਾਸਾਂ ਇੱਥੇ,
ਛੱਡ ਮੈਨੂੰ, ਛੋੜ, ਮਰ ਤੂੰ, ਜਾਹ,
ਹੱਟ, ਛੱਡ ਜਾਹ, ਮੈਨੂੰ,
ਮੈਂ ਤਾਂ ਇਹ ਹਾਂ,
ਓਹ ਵਹਮ ਸੀ,
ਮੈਂ ਬੱਸ ਹੁਣ ਇੱਥੇ ਰਹਸਾਂ ।"

੧੮