ਪੰਨਾ:ਖੁਲ੍ਹੇ ਘੁੰਡ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੇ ਵਾਲਾ ਵੀ ਪਰ ਦੱਸੇ ਕਿੰਞ ?
ਹੀੱਯਾ ਵੱਡਾ ਲੋੜੀਏ,
ਮੇਰੇ ਮੱਥੇ ਕਰਮ, ਧਰਮ ਮੜ੍ਹਨ, ਨੂੰ ॥
… … …
… … …

੩.

ਓ ਸਾਂਈਂ ਵਾਲਿਓ !
ਆਪਨੂੰ ਕਰਮਾਂ ਦੀ ਪਈ ਹੈ,
ਮੈਂ ਕੂਕਦਾ, ਦੱਸੋ ਕੀ ਇਲਾਜ, ਸੱਜਣੋਂ !
ਮੈਂ ਆਪਣਾ ਆਪ ਨ ਜਾਣਦਾ,
ਦੱਸੋ ਮੈਨੂੰ ਮੈਂ ਕੌਣ ਹਾਂ ?
ਜਿਸਮ ਮੈਨੂੰ ਅਨੰਤ ਜਿਹਾ ਦਿੱਸਦਾ ਮੇਰਾ,
ਨਾਮ ਮੇਰਾ ਨਿੱਕਾ,
ਤੇ ਨਾਮ ਨੇ ਵਖਰੀ ਕੀਤੀ ਇਸ ਵੱਡੇ ਜੁੱਸੇ ਦੀ ਨਿੱਕੀ ਜਿਹੀ
ਕਾਟ ਜਿਹੀ ਪਈ ਹੈ । ਕਤ੍ਰਿਆਂ, ਕੱਟਿਆਂ ਸਬ
ਨਾਲੂੰ ਵੱਖਰਾ ਜਿਹਾ ਪਿਆ ਦਿੱਸਦਾ ॥
… … …
… … …
ਕੀ ਬੱਸ ਇਹ ਮੈਂ ਹਾਂ-
ਜਿਹੜਾ ਇਸ ਵੱਖਰੇ, ਨਿੱਕੇ ਕੱਟੇ ਜਿਸਮ ਨੂੰ ਤੋਰਦਾ ?
ਕੀ ਇਸ ਵਿਚ ਖਾਸ ਕੋਈ ਭੇਤ ਹੈ ਵੱਖਰੇਪਨ ਦਾ ?
ਕੀ ਇਸ ਨੁਹਾਰ ਦਾ, ਰਤਾ ਕੂ, ਬੱਸ ! ਰੀਣ ਕੂ, ਰਵਾਮਾਤ੍ਰ

੧੭