ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਈ ਸਦਾ ਦੀ, ਹਰ ਘੜੀ,
ਸਦਾ ਜੀਉਂਦੀ, ਮਰਦੀ ਨਾਂਹ ।
ਮੈਂ ਕਦੀ ਇਨੂੰ ਇਸ ਨਿੱਕੀ ਨਾਮ-ਨੋਹਾਰ
ਵਿਚ ਨਾਂਹ ਤੱਕਿਆ,
ਜਦ ਆਈ, ਮੁੜੀ ਪਿੱਛੇ,
ਝਲਕਾ ਕਿਸੀ ਦੇ ਰੂਪ ਦਾ ਵੱਜਯਾ,
ਮੁੜ ਉਧਲੀ, ਇਹਦੀ ਕਦੀ ਖੈਰ ਨਾਂਹ !!
… … …
… … …
ਲੱਖਾਂ ਬਿਜਲੀਆਂ ਪੈਂਦੀਆਂ ਇਸ ਤੇ, ਚੁਪ ਚੁਪੀਤੀਆਂ
ਛਪੇ ਜੇ ਕਦੀ, ਇਹਦਾ ਆਹਲਣਾ ਟੋਲਦੀਆਂ
ਟੋਲ, ਟੋਲ, ਇਹਦੇ ਆਹਲਣੇ ਫੂਕਦੀਆਂ,
ਇਸ ਬਾਵਲੀ ਨੂੰ ਪਤਾ ਨਹੀਂ !!
… … …
… … …

੬.

ਇਹ ਜ਼ਰੂਰ ਹੈ, ਬੇਸਬਰ ਜਿਹੀ ਚੀਜ਼ ਇਹ,
ਇਸ ਨਿੱਕੀ ਜੀ-ਨੋਹਾਰ ਨਾਲ, ਵਖਰਾਪਨ ਜਿਹੇ
ਵੰਨ ਨਾਲ, ਕਿਸੀ ਪੱਕੀ ਰੇਸ਼ਮ ਦੀ
ਰੱਸੀ ਨਾਲ ਬੱਧੀ ਜ਼ਰੂਰ ਹੈ;
ਨੱਸ, ਨੱਸ ਜਾਂਦੀ, ਮਰਦੀ, ਡੁੱਬਦੀ, ਸੜਦੀ ਉੱਡਦੀ,
ਪਰ ਮਰੇ ਨਾਂਹ, ਡੁੱਬੇ ਨਾਂਹ, ਸੜੇ ਨਾਂਹ, ਸੁੱਕੇ ਨਾਂਹ,
ਮੁੜ ਮੁੜ ਇੱਥੇ ਆਉਂਦੀ,

੨੨