ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਹ ਵਖ ਵਖ, ਲਖ ਲਖ, ਦੀਵਿਆਂ ਦੀ ਜਗਮਗ
ਦਾ ਮਿਲਵਾਂ ਸੁਹਣੱਪ ਹੈ !!
ਕਰਤਾਰ ਦਾ ਕੰਮ ਹੈ-ਅਨੇਕ ਕਰਨ, ਇਹਦਾ ਰੂਪ-
ਨਾਨਤਾ,
ਸੁਹਣੱਪ ਨੂੰ ਮੁੜ ਮੁੜ ਜਨਮ ਦੇਣਾ, ਹੋਰ ਹੋਰ ਸੋਹਣਾ
ਕੋਈ ਵੰਨ, ਕੋਈ ਰੰਗ ਭਰਨ ਨੂਰ,
ਦੱਸਦੀ ਵਖ, ਵਖ, ਲਖ, ਲਖ, ਨਵੇਂ ਜਨਮ, ਹਰ
ਘੜੀ, ਸਵਾਸ, ਸਵਾਸ, ਨਵਾਂ ਸੱਜਰਾ ਆਦਿ ਹੈ
ਹਰ ਘੜੀ, ਹਰ ਪਲ ਛਿਨ ਇਕ ਅਨਾਦਿ ਦਾ !!
ਅਨੇਕਤਾ ਸੁਹਣੱਪ ਦੀ ਜਵਾਨੀ ਹੈ, ਇਹ ਭਰ ਜਵਾਨੀ
ਦੀਆਂ ਨਦਰਾਂ ਦਾ ਭਰਵਾਂ, ਰੱਜਵਾਂ, ਖਿੱਚਵਾਂ,
ਮਾਰਵਾਂ ਸ੍ਵਾਦ ਹੈ !!
ਇਹ ਕਰਤਾਰ ਦੀ ਏਕਤਾ ਦੀ ਮਹਫਲ ਹੈ, ਰਾਗ ਦੀ,
ਸੁਰਾਂ ਦੀ ਨਾਨਤਾ !!
੮-ਬੁਧ ਜੀ ਦਾ ਬੁਤ, ਧਿਆਨੀ ਬੁਧ
ਪੱਥਰ ਦਾ ਬੁੱਤ, ਬੱਸ,
ਕਿ ਹੋਰ ਕੁਛ ?
ਇਹ ਬੁਧ ਜੀਂਦਾ ਬੁਤ ਲੋਕੀ ਆਖਦੇ,
ਵਡੇ ਵਡੇ ਝੁਕਦੇ, ਰਸੀਏ ਮੰਨਦੇ, ਘੜਨਹਾਰ ਦਾ ਟਿਕਾਉ
੫੫