ਪੰਨਾ:ਖੁਲ੍ਹੇ ਘੁੰਡ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੇਡਾਂ ਫਿਰਨ ਚਰਦੀਆਂ, ਫਿਰਦੀਆਂ,
ਸਾਵੇ ਘਾਹ ਉਤੇ, ਸਿਰ ਨੀਵੇਂ ਕੀਤੇ,
ਆਪ ਮੁਹਾਰੀਆਂ, ਦੌੜਦੀਆਂ,
ਫੁੱਲਾਂ ਨੂੰ ਪੈਰ ਲੱਗੇ, ਮੁਸ਼ਕਦੀਆਂ,
ਸੱਦ ਪਵੇ, ਦੌੜਦੀਆਂ, ਆਂਦੀਆਂ, "ਪਾਣੀ ਘਾਹ ਮੁਤੌ ਨੇ"
ਝੁਰਮਟ ਪਾਣ ਵਾਂਗ ਪਰੀਆਂ,
ਗਡੱਰੀਏ ਦੇ ਅੱਗੇ ਪਿੱਛੇ,
"ਮੈਂ" "ਮੈਂ" ਕਰਦੀਆਂ, ਨਿੱਕੇ, ਨਿੱਕੇ ਬੱਚੇ ਤੇ ਬੱਚੀਆਂ ।
ਵਾਹ ! ਕਿਹੀਆਂ ਸੋਹਣੀਆਂ! ਮੋਹਣੀਆਂ !!

੧੨-ਰੱਬ ਨੂੰ ਔੜਕ ਬਣੀ
ਆਣ ਇਕ ਦਿਨ

੧.

ਠੀਕ ! ਫਿਲਸਫਾ ਵੀ ਕਦੀ ਇਕ ਉਨਰ ਸੀ,
ਇਸੀ ਤਰਾਂ ਆਰਟ ਨੂੰ ਬਿਨ ਸਿਮਰਨ ਦੇ ਜੀਣ ਦੇ
ਇਨ੍ਹਾਂ ਪਾਰਖੂਆਂ ਫਿਲਸਫਾ ਮੁੜ ਕਰ ਮਾਰਨਾ,
ਆਰਟ ਨੂੰ ਖੜ ਕਿਸੀ ਭੈੜੀ ਜਿਹੀ ਖੁਲ੍ਹ ਵਿਚ,
ਵਿਕਾਰ ਕਰ ਫੂਕਣਾ,
ਇੰਞ ਹੋਣਾ ਸੀ-ਸੱਚੀਂ ਮੈਂ ਵੇਖਿਆ :-
ਕਰਤਾਰ ਨੇ ਸੁਹਣੱਪ ਬਣਾ ਸਾਰੀ ਰੱਖੀ ਇਕ
ਮਿੱਟੀ ਦੇ ਬੁੱਤ ਦੇ ਸਾਹਮਣੇ,

੬੬