ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੇਡਾਂ ਚਰਾਂਦੀ ਪੇਂਡੂ-ਕੁੜੀ, ਸੁਫਨਿਆਂ ਦੀ ਸੁਬਕ ਜਿਹੀ
ਪੁਤਲੀ,
ਪੈਲੀਆਂ ਪਹਾੜੀਆਂ ਵਿਚ ਫਿਰਦੀ ਰੱਬ, ਰੱਬ ਕਰਦੀ,
ਸੁਤੀ, ਸੁਤੀ ਨੂੰ ਕੋਈ ਆਖਦਾ-'ਉੱਠ ਕਾਕੀ ! ਫੜ
ਤਲਵਾਰ, ਬੀਰ ਤੂੰ, ਲੈ ਇਹ ਤਲਵਾਰ ਮੈਂ
ਦਿੰਦਾ, ਫੜ, ਜਾ, ਕੱਪੜੇ ਜਰਨੈਲ ਦੇ ਪਾ ਤੂੰ ।
ਮਾਰ ਵੈਰੀ, ਧੱਕ ਪਿੱਛੇ, ਮਾਰ ਜਾਹ ਤੂੰ, ਫਰਾਂਸ ਨੂੰ
ਇਕ ਔੜਕ ਥੀਂ ਬਚਾ ਤੂੰ !!'
ਉੱਠੀ ਡਰਦੀ, ਡਰਦੀ,
ਗਈ, ਕੜਕੀ ਵਾਂਗ ਲੱਖਾਂ ਬਿਜਲੀਆਂ,
ਫੌਜਾਂ ਸਾਰੀਆਂ ਉਹਦੀਆਂ ਫਰਾਂਸ ਦੀਆਂ,
ਤੇ ਗਈ ਲੜਦੀ, ਫਤਹ ਗਜਾਂਦੀ,
… … …
ਸਰੀਰ ਲੋਕਾਂ ਭੁੰਨਿਆਂ ਅੱਗ ਵਿਚ,
ਆਖਿਆ-ਇਹ ਜਾਦੂਗਰਨੀ,
ਪਰ ਅੱਗ ਦੀਆਂ ਲਾਟਾਂ ਵਿਚ, ਇਕੋ ਓਹੋ ਲਾਟ ਬਲਦੀ
ਬਾਕੀ ਸਬ ਅੱਗਾਂ ਹਿਸੀਆਂ (ਬੁੱਝੀਆਂ) !!
ਫਤਹ, ਫਤਹ, ਗਜਾਂਦੀ ਗਈ ਟੁਰ, ਦੇਸ ਉਸ ਜਿੱਥੋਂ
ਓਹ ਸੱਦ ਆਈ ਸੀ !
… … …
… … …
ਸੁਰਤਿ ਅਕੱਲੀ ਨਾਂਹ ਕਦੀ,
ਹੰਕਾਰ ਸਦਾ ਅਕੱਲਾ,

੮੨