ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੋ ਨਿਸ਼ਾਨੀ, ਇਹੋ ਫਰਕ,
ਸੁਰਤਿ ਨੂੰ ਸੰਭਾਲਦੇ ਰੱਬ ਦੇ ਪਿਆਰੇ, ਅਣਡਿਠੇ ਦੇਸਾਂ
ਵਿਚ ਰਹਣ ਉਪਕਾਰੀ;
ਠੀਕ ਕੋਈ ਹੋਰ ਲੋਕ ਜਿਹੜੇ ਸੁਰਤਿ ਨੂੰ ਪਿਆਰਦੇ,
"ਉਥੇ ਜੋਧ ਮਹਾਂ ਬਲ ਸੂਰ"
ਉਨ੍ਹਾਂ ਦੀ ਰੱਛਿਆ ਸੁਰਤਿ ਨੂੰ,
ਸੁਰਤਿ ਕਦੀ ਅਕੱਲੀ ਨਾਂਹ,
ਇਹ ਭੇਤ ਜਾਣਨਾ :-
ਸੁਰਤਿ ਰੱਬ ਦੀ ਜੋਤ ਇਨਸਾਨ ਵਿਚ,
ਹੰਕਾਰ ਭੈੜਾ ਹੈਵਾਨ ਜੰਗਲੀ,
… … …
… … …

੫.

ਹਾਏ ! ਟੁੱਟਾ 'ਨਿਤਸ਼ੇ'
'ਇਕਬਾਲ' ਅਕਲਾਂ ਵਿਚ ਪੈ ਗੁੰਮਿਆਂ, ਤਵਾਰੀਖ
ਪੜ੍ਹ, ਪੜ੍ਹ, ਫਲਸਫਾ ਛਾਣਦੇ,
ਗੀਤਾ ਵਿਚ ਆਵਾਜ਼ ਦੇ ਕ੍ਰਿਸ਼ਨ ਮਹਾਰਾਜ ਪਛੋਤਾਯਾ,
ਉਪਨਿਖਦਾਂ ਦੀ ਬ੍ਰਹਮ-ਮੈਂ ਕੌਣ ਸਮਝੇ ?
ਕਦੀ 'ਗੈਟੇ' ਵਰਗੇ 'ਥੋਰੋ' ਵਰਗੇ ਸਾਧਾਂ ਨੂੰ,
'ਵਹਿਟਮੈਨ' ਜਹੇ ਕਵੀਆਂ ਨੂੰ ਬੱਸ ਬ੍ਰਹਮ-ਮੈਂ ਜਹੀ
ਦਾ ਰਸ ਕੋਈ ਰਤਾ ਕੁ, ਆਉਂਦਾ,
ਇਹ ਗੱਲਾਂ ਮਾਰਦੀਆਂ,

੮੩