ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇ "ਮਾਰਨਾ ਜ਼ਰੂਰ ਕਮਜ਼ੋਰ ਨੂੰ"-ਇਹ ਕੀ ਭਾਖਣਾ,
ਦੁਖ ਦੇਣਾ ਯਾ-ਸਹਣਾ ਜਾਣ ਜਾਣ,
ਇਹੋ ਕਾਫਰ ਹੰਕਾਰ ਹੈ,
ਮਨ-ਜੰਮੇ ਚੋਚਲੇ, ਧਿਆਨ ਸਿੱਧ ਗੱਲ ਨਾਂਹ,
ਬੰਦੇ ਹੁਕਮ ਦੇ ਮੂੰਹੋਂ ਕੁਛ ਨ ਬੋਲਦੇ,
ਹੱਥ, ਪੈਰ ਰੱਬ ਦੇ, ਬਮ ਬਦਮ ਹੁਕਮ ਪਾਲਦੇ,
ਓਹ ਆਪ ਬੇਹੋਸ਼ ਸਾਰੇ, ਨੈਨ ਅਧਮੀਟੇ ਜਿਹੇ,
ਜਗਤ-ਜਿੰਦਾਂ ਕਰਾਣ ਸੋ ਕਰਦੇ,
ਓਹ ਉੱਪਰਲੇ ਲੋਕੀ ਤ੍ਰੈਕਾਲ ਦਰਸ਼ੀ ਜਾਣਨ, ਅਸੂਲਾਂ
ਦਾ ਘੜਨਾ,
ਗੰਦਾ, ਬੰਦਾ, ਹੈਵਾਨ-ਵਹਸ਼ੀ ਮਨ ਦੀ
ਤ੍ਰਿੱਖੀ ਛੁਰੀ ਨਾਲ ਗਲਾ ਕਤਰ,
ਕਤਰ, ਲੁਤਰ, ਲੁਤਰ, ਸੁੱਟਦਾ
ਆਖੇ ਇਹ ਅਸੂਲ ਕਾਇਨਾਤ ਦੇ !!
ਮਨ ਦੀ ਅੰਨ੍ਹੀਂ ਹਨੇਰੀ ਵਿਚ ਬੈਠਾ ਦਰਜੀ,
ਘੜਦਾ ਮਨ-ਦੀਆਂ ਚਤੁਰਾਈਆਂ ਮੁੜ, ਮੁੜ,
ਆਖੇ ਇਹ ਅਸੂਲ ਰੱਬ ਦੇ,
ਜੀਵਨ ਇਹ, ਨੇਮ ਇਹ ਅਟੱਲਵੇਂ,
ਈਸਾ, ਬੁੱਧ ਨੂੰ ਪਿੱਛੇ ਸੁੱਟੇ,
ਨਕਲਾਂ ਬਣਾਵੇ, ਅਸਲ ਨਕਲ ਦੇ ਸਾਹਮਣੇ ਫਿੱਕੀ
ਫਿੱਕੀ ਦਿੱਸੇ, ਚੰਚਲ ਭਾਰਾ ਮਨ ਦਾ !!
… … …
… … …
੮੭