ਪੰਨਾ:ਖੁਲ੍ਹੇ ਲੇਖ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( tt )

ਤੇ ਵਿਛਾਂਦੀਆਂ ਹਨ ਤੇ ਸਾਵੀ ਮਖਮਲ ਵਾਂਗ ਕਾਈ ਪੱਥਰਾਂ। ਉੱਪਰ ਜੰਮ ਰਹੀ ਹੈ, ਉਸ ਵਿੱਚ ਸੱਦੜਾਂ ਦੇ ਪਿਆਰ ਦੀ ਖੁਸ਼ਬੂ ਹੈ। ਕਈ ਵੇਰੀ ਇਨਾਂ ਲੰਮੀਆਂ ਸੱਥਾਂ ਵਿੱਚ ਸ਼ਾਮਾਂ ਵੇਲੇ ਭਗਤਾਂ ਨੇ ਲਾਲਟੈਨਾਂ ਵਿੱਚ ਦੀਵੇ ਬਾਲੇ , ਲੱਖਾਂ ਵੇਰੀ ਇੱਥੇ ਨਮੋ-ਬੁੱਧ ਦੇ ਮੰਤਾਂ ਦੇ ਪਾਠ ਹੋਏ। ਅੱਜ ਇਨਾਂ ਭਾਵਾਂ ਤੇ ਭਾਵਨਾਂ ਦੇ ਸਮੂਹ ਦੇ ਅਮਲਾਂ ਨੇ ਇਨ੍ਹਾਂ ਪੱਥਰਾਂ ਨੂੰ ਵੀ ਇਉਂ ਜਾਪਦਾ ਹੈ, ਨਿਰਵਾਨ ਦਾ ਸੁਖ ਦੇ ਦਿੱਤਾ ਹੈ। ਪੁੱਬਰ ਰੂਹ ਹੋ ਗਏ ਹਨ ਜਦ ਪੱਛਮੀ ਲੋਕੀ ਇਥੇ ਆਉਂਦੇ ਹਨ ਤਦ ਵੇਖ ਵੇਖ ਹੈਰਾਨ ਹੁੰਦੇ ਹਨ ਕਿ ਪੱਥਰ ਇਕ ਇਕ ਪੱਥਰ ਕਿਸ ਤਰਾਂ ਮੰਦਰ ਰੂਪ ਹੋ ਰਹੇ ਹਨ, ਨੰਗੇ ਪੈਰ ਇਨਾਂ ਪਰ ਜਾਣ ਤੇ ਰੂਹ ਕਰਦਾ ਹੈ, ਇਨ੍ਹਾਂ ਨੂੰ ਚੁੰਮਣ ਤੇ ਦਿਲ ਕਰਦਾ ਹੈ, ਇਨ੍ਹਾਂ ਪੌੜੀਆਂ ਨੂੰ ਮੱਥਾ ਟੇਕਣ ਤੇ ਦਿਲ ਕਰਦਾ, ਮਲੋ-ਮਲੀ ਸ਼ਾਂਤ ਰਸ ਛਾਂਦਾ ਹੈ, ਮਲੋ-ਮਲੀ ਪੂਜਾ ਦੇ ਭਾਵ ਨਾਲ ਜਕੜੇ ਜਾਂਦੇ ਹਨ, ਹਿੱਲਣ ਤੇ ਦਿਲ ਨਹੀਂ ਕਰਦਾ, ਸਮਾਧੀ ਜੇਹੀ ਛਾਂਦੀ ਹੈ ਪਰ ਇਸ ਸਾਦਾ ਜੇਹੀ ਥਾਂ ਤੇ ਅਨੇਕ ਰੂਹਾਂ ਦੇ ਪਿਆਰਾਂ ਦੇ ਮੀਂਹ ਪਏ ਹਨ, ਅਨੇਕ ਰੂਹਾਂ ਦੀ ਸਮਾਧੀ ਇਥੇ ਵੱਸਦੀ ਹੈ, ਉਹ ਅਦਿਸ਼ਟ ਤਾਂ ਦਿੱਸਦਾ ਨਹੀਂ ਪਰ ਅਸਰ ਇਹ ਹੈ॥

ਇਕ ਜਾਪਾਨ ਦੀ ਗਾਉਣ ਵਾਲੀ ਨਾਯਕਾ, (ਗੈਸ਼ਾ) ਨੂੰ ਇਨ੍ਹਾਂ ਮਤਬਰਕ ਪੌੜੀਆਂ ਨੂੰ ਵੇਖ ਕੇ ਓਹ ਅਨੰਦ