( ੯੧ )
ਜਜ਼ੀਰਿਆਂ ਉੱਪਰੋਂ ਹੁੰਦਾ ਆਖਰ ਜਾਪਾਨ ਵਿੱਚ ਜਾ ਕੇ ਖਿੜਿਆਤੇ ਓਥੇ ਇਹਦੇ ਫੁੱਲਾਂ ਦਾ ਕੋਈ ਅੰਤ ਨਾ ਰਿਹਾ। ਸੋ ਜਦ ਕਦੀ ਏਸ਼ੀਆ ਦੇ ਆਰਟ ਦਾ ਪ੍ਰਭਾਵ ਦੇਖਣਾ ਹੋਵੇ, ਤਦ ਜਾਪਾਨ ਦੇ ਆਰਟ ਵਿੱਚ ਹੀ ਦੇਖ ਸੱਕੀਦਾ ਹੈ ਤੇ ਆਰਟ ਸਭ ਥਾਂ ਪਹਿਲਾਂ ਲੋਕਾਂ ਦੇ· ਆਪਣੇ ਜੀਵਨ ਵਿੱਚ ਆਉਂਦਾ ਹੈ ਉੱਥੇ ਰਸ ਰੂਪ ਹੋ ਸਿੰਜਰਦਾ ਹੈ, ਝਰਦਾ ਹੈ ਤੇ ਜਦ ਗਿਰਾ ਵਿੱਚੋਂ ਦੀ ਫੁੱਟਦਾ ਹੈ ਤਦ ਉਹ ਕਵਿਤਾ ਹੈ, ਜਦ ਹੱਥਾਂ ਵਿੱਚ ਦੀ ਫੁੱਟਦਾ ਹੈ ਤਦ ਉਹ ਚਿਤਕਾਰੀ, ਪੱਥਰਾਂ ਦੇ ਬੁੱਤ ਦੇ ਚਿਤ ਬਨਾਣ ਵਿੱਚ ਪੂਰਣਤਾ ਨੂੰ ਪ੍ਰਾਪਤ ਹੁੰਦਾ ਹੈ। ਜਦ ਦਿਲ ਵਿੱਚੋਂ ਫੁੱਟਦਾ ਹੈ ਤਦ ਭਗਤੀ ਹੋ ਨਿਬੜਦਾ ਹੈ। ਤੇ ਮਨੁੱਖਾਂ ਜੁੜੇ ਸਮੂਹਾਂ ਦੇ ਦਿਲ ਵਿੱਚ ਦੀ ਫੁਟਦਾ ਹੈ, ਤਦ ਉਨ੍ਹਾਂ ਦੇ ਰਹਿਣ ਵਾਲੀ ਧਰਤ ਅਕਾਸ਼ ਨੂੰ ਅਨੋਖੇ ਗਹਿਣੇ ਪਾ ਇਉਂ ਸਜਾ ਦਿੰਦਾ ਹੈ, ਜਿਵੇਂ ਦੇਵੀ ਦੇਵਤਿਆਂ ਦਾ ਸੂਰਗ ਇਹੋ ਹੈ ਸੋ ਬੁੱਧ ਜੀ ਦਾ ਨਿਰਵਾਨ ਰਸ ਤੇ ਅਲੌਕਿਕ ਸਮਾਧੀ ਜਾਪਾਨ ਦੇ ਸਮੁਹਾਂ ਪਰ ਅੰਮਿਤ ਵਰਖਾ ਵਾਂਗ ਪਈ ਤੇ ਨਿਰਾ ਇਕ ਇਕ ਹੀ ਨਿਹਾਲ ਨਹੀਂ ਹੋਇਆ, ਸਾਰੀ ਕੌਮ ਦੀ ਕੌਮ ਵੱਡਾ ਨਿੱਕਾ, ਪਾਪੀ ਨੀ ਸਭ ਨਿਹਾਲ ਹੋਏ ਤੇਸੱਦਯਾਂ ਇਹ ਗੁਣ ਉਹ ਆਪਣੇ ਅੰਦਰ ਸਿੰਜਰਦੇ ਰਹੇ। ਹੁਣ ਨ ਰਸਿਕ ਸਖਸੀਅਤ ਸਦਾ ਕਰਤਾਰੀ ਹੁੰਦੀ ਹੈ ਜਿਵੇ ਰੱਬ ਦੀ
ਕੁਦਰਤ ਕਰਤਾਰੀ ਸੁਹਣਪ, ਸੁਹਜ, ਧਰਮ, ਦਇਆ, ਦਰਦ