ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੪ )

ਆਦਰਸ਼ ਦੁਨੀਆਂ ਨੂੰ ਦੱਸ ਸੱਕਣ, ਪਰ ਬੜੀ ਹੀ ਸਮੂਹਾਂ ਦੀਆਂ ਕੌਮਾਂ ਦੀ ਤਿਆਰੀ ਤੇ ਪਿਆਰ ਤੇ ਭਗਤੀ ਦੀ ਲੋੜ ੫ ਹੈ, ਅਕੱਲਾ ਦੁਕੱਲਾ ਜੇ ਸਮਝਿਆ ਵੀ ਤਦ ਗੁਰੂ ਸਾਹਿਬਾਨ ਦੇ ਆਦਰਸ਼ ਇਕ ਵਿੱਚ ਨਹੀਂ ਸਮੂਹਾਂ ਵਿੱਚ ਖਿੜ ਸੱਕਦੇ ਹਨ । ਸ਼ਾਯਦ ਨਿਰੋਲ ਬੁੱਧ ਦੇ ਨਿਰਵਾਨ ਬਿਛ ਵਾਂਗ ਗੁਰਸਿੱਖੀ ਦਾ ਬਿੱਛ ਵੀ ਕਿਸੇ ਨਵੇਂ ਸਮੁੰਦ ਥੀਂ ਜੰਮੇ, ਮੁਲਕ ਵਿੱਚ ਕੋਈ ਟਾਹਣ ਫੁੱਲ ਲਿਆ ਕੇ ਮੁੜ ਦੁਨੀਆਂ ਨੂੰ ਨਿਹਾਲ ਕਰ ਸੱਕੇ॥| ਏਸ਼ੀਆ ਦੇ ਆਰਟ ਅਥਵਾ ਰਸਿਕ ਕਿਰਤ ਦੇ ਵਿਕਾਸ਼ ਲਈ ਜ਼ਰੂਰੀ ਹੈ, ਕਿ ਧਨ ਦੇ ਸਿਦਕ ਵਿੱਚ ਇਹ ਪੱਕਾ ਪਤੀਤ ਹੋਵੇ ਕਿ ਦੇਵੀ ਦੇਵਤਿਆਂ ਦੀ ਦੁਨੀਆਂ ਹੈ, ਬੁੱਧ ਦੇਵ ਜੀ ਦਾ ਸੂਰਗ ਜਿੱਥੇ ਬੁੱਧ ਆਦਿ ਜੁਗਾਦਿ ਰਹਿੰਦੇ ਹਨ, ਅਥਵਾ ਗੁਰੂ ਸਾਹਿਬਾਨ ਦਾ ਪਰਲੋਕ ਜਿੱਥੇ

ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥ ਤਾਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧ॥ ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ॥