ਪੰਨਾ:ਖੁਲ੍ਹੇ ਲੇਖ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਕਰਕੇ ਹੀ ਬੁੱਧ ਦੇਵ ਦਾ ਧਯਾਨ ਇਸ ਮੁਲਕ ਵਿੱਚ ਨਾ -ਠਹਿਰ ਸਕਿਆ, ਉਹ ਇਸ ਚੌਗਿਰਦੇ ਵਿੱਚ ਜੀ ਨੀ ਨਹੀਂ ਸੱਕਿਆ। ਈਸਾ ਤੇ ਉਹਦੇ ਹਵਾਰੀਆਂ ਨੇ ਪੈਲਿਸਟੀਨ ਵਿੱਚ ਜਾ ਪਨੀਰੀ ਗੱਡੀ ਤੇ ਯੂਰਪ ਵਿੱਚ ਥੋਹੜੇ ਚਿਰ ਲਈ ਉਹੋ ਬੁਧ ਦੇਵ ਦੀ ਸ਼ਖਸੀ ਭਗਤੀ ਵਾਲਾਰਸ ਸਿੰਜਰਿਆ ਤੇ ਇਟਲੀ ਦਾ ਆਰਟ ਉਪਜਿਆ ਤੇ ਮੁੜ ਪੰਜਾਬ ਦੀ ਧਰਤੀ ਵਿੱਚ ਗੁਰੂ ਸਾਹਿਬਾਨ ਨੇ ਉਹੋ ਨਾਮ ਸਿਮਰਣ ਤੇ ਸ਼ਖਸੀ ਧਯਾਨ ਅਨੰਤ ਪਿਛੋਕੜ ਨੂੰ ਸਾਹਮਣੇ ਉਗਾ ਕਰਕੇ ਆਦਿ ਕੀਤਾ ਇਸ ਅਨੰਤ ਦੀ ਪਿਛੋਕੜ ਨਾਲ ਸ਼ਖਸੀ ਧਯਾਨਅਨੰਤ ਨੂੰ ਸੰਭਾਲ ਸੱਕਦਾ ਹੈ ਪਰ ਬਾਹਮਣਾਂ ਦੇ ਬਹੁਮ ਆਦਿ ਦੇ ਪੁਰਾਣੇ ਫਲਿਸਫੇ ਨੇ ਗੁਰੂ ਸਾਹਿਬਾਨ ਦੇ ਬਾਗ ਨੂੰ ਉੱਗਣ ਹੀ ਨਾ ਦਿੱਤਾ, ਕੁਛ ਦੇਸ ਦੇ ਰਾਜਿਆਂ ਨੇ ਸਿੱਖੀ ਨੂੰਮਾਰਿਆ ਤੇ ਅੰਦਰੋਂ ਬਾਹਮਣਾਂ ਦੇ ਸ਼ਾਸਤਾਂ ਨੇ ਜ਼ਹਿਰ ਦਿੱਤਾ। ਹੁਣ ਆਸ਼ਾ ਹੈ ਜੇ ਗੁਰੁ ਸਾਹਿਬਾਨ ਦੇ ਨਾਮ-ਲੇਵਾ ਜਾਪਾਨ ਨਵੇਂ ਜਾਪਾਨ ਦੇ ਨਹੀਂ, ਓਥੇ ਵੀ ਹੁਣ ਉਹ ਗੱਲ ਪੱਛਮੀ ਮੁਲਕਗੀਰੀ ਤੇ ਡਾਲਰ ਪੂਜਾ ਦੇ ਖੋਹਰੇਪਨ ਨੇ ਸ਼ਾਯਦ ਗੁੰਮ ਕਰ ਦੇਣੀ ਹੈ ਤੇ ਇਟਲੀ ਦੇ ਪੁਰਾਣੇ ' ਜੀਵਨ ਤੇਆਰਟ ਨੂੰ ਅਨੁਭਵ ਕਰਕੇ ਉਸ ਥਾਂ ਮਗਰ ਸ਼ਾਯਦ ਗੁਰੂ ਸਾਹਿਬਾਨ ਦਾ ਸੱਜਰਾ ਤੇ ਨਵੇਂ ਜ਼ਮਾਨੇ ਦਾ ਕੁਦਰਤ ਦਾ * ਆਰਟ ਤੇ ਮਜ਼ਬ ਸਮਝ ਸੱਕਣ ਤੇ ਹੋ ਸੱਕਦਾ ਹੈ, ਕਿ ਉਨਾਂ| ਗੰਭੀਰ ਜੀਵਨ ਦੇ ਰਾਜ਼ਾਂ ਨੂੰ ਲੱਭ ਕੇ ਗੁਰੂ ਸਾਹਿਬਾਨ ਦੇ