ਪੰਨਾ:ਖੁਲ੍ਹੇ ਲੇਖ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੯੬ )

ਇਹ ਪਤਾ ਨਹੀਂ ਕਿ ਉਹ ਬਾਹਰ ਨਿਕਲਣਾ ਹੈ ਕਿ ਹੋਰ ਅੰਤਰੀਵ ਵਿੱਚ ਜਾ ਕੇ ਰੱਬ ਨਾਲ ਇਕ ਹੋਣਾ ਹੈ। ਗੁਲਾਬ. ਦਾ ਖਿੜਿਆ ਫੁੱਲ ਤਾਂ ਮੰਜ਼ਲ ਮਕਸਦ ਤੇ ਪਹੁੰਚ ਗਿਆ, ਪਰ ਬਣਾਂ ਨੂੰ, ਬਾਗਾਂ ਨੂੰ, ਪਰਬਤਾਂ ਨੂੰ, ਦਰਿਯਾਵਾਂ ਨੂੰ, ਧਰਤਿ ਨੂੰ, ਅਕਾਸ਼ ਨੂੰ, ਇਨ੍ਹਾਂ ਸਮੂਹਾਂ ਨੂੰ ਤਾਂ ਆਦਮੀਆਂ ਧਯਾਨ ਸਥਿਤ ਰਸਿਕਾਂ ਨੇ ਪਹੁੰਚਾਣਾ ਹੈ ਤੇ ਤੀਸਰੀ ਗੱਲ ਇਹ ਹੈ, ਕਿ ਸ਼ਰੀਰ ਤੇ ਸਰੀਰਕ ਜੀਵਨ ਨੂੰ ਸੁੱਚਾ, ਸੱਚਾ, ਸੁਥਰਾ, ਸੋਹਣਾ ਬਨਾਣ ਲਈ ਅੰਦਰ ਇਕ ਬੇਚੈਨੀ ਹੋਵੇ ਕਿ ਸ਼ਹਿਰ ਸਾਡੇ ਹਰੀ ਮੰਦਰ ਹੋਣ, ਬਣ ਸਾਡੇ ਨੰਦਨ ਬਾਗ ਹੋਣ, ਪਰਬਤ ਸਾਡੇ ਭਰਾ ਹੋਣ ਤੇ ਰਾਹ ਸਾਡੇ ਪਿਆਰੇ ਦੇ ਦੇਸ਼ ਅਥਵਾ

ਨਿਰਵਾਨ ਸੁਖ ਨੂੰ ਲ ਜਾਨ ਵਾਲ ਹਣ॥ ਇਹ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ “ਕੁਦਰਤਿ ਦਿਸੈ ਕੁਦਰਤਿ ਸੁਣੀਐ। ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ ਪਾਤਾਲੀ ਆਕਾਸੀ ' ਕੁਦਰਤਿ ਸਰਬ ਆਕਾਰੁ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ ਕੁਦਰਤ ਖਾਣਾ ਪੀਣਾ ਪੈਨਣ ਕੁਦਰਤਿ ਸਰਬ ਪਿਆਰੁ॥