ਪੰਨਾ:ਖੁਲ੍ਹੇ ਲੇਖ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੭ )

ਤੇ ਸਾਡੇ ਅੰਦਰ ਨਾਜ਼ਕ ਖਿਆਲੀ ਹੋਵੇ ਜਿਹੜੀ ਕਿਸੀ ਕਿਸਮ - ਦੀ ਮੈਲ, ਮੰਦਪੁਣਾ, ਕਰੁਪਤਾ, ਕੋਝ ਸਹਾਰ ਨਾ ਸੱਕੇ।

ਇਮਾਰਤ ਭੱਦੀ ਜੇਹੀ, ਭੈੜੀ ਜਿਹੀ ਬਣਾ ਨਾ ਸੱਕੇ, ਗਲੀ ਗੰਦੀ ਹੋ ਨਾ ਸੱਕੇ, ਅੰਦਰ ਗੰਦ ਮੰਦ ਨਾ ਹੋਵੇ, ਬਾਹਰ ਨਾ ਹੋਵੇ, ਸਰਲਤਾ ਅੰਦਰ, ਸਾਦਗੀ ਬਾਹਰ,ਨਿਰੀ ਆਪਣੇ ਸਰੀਰ ਦੀ ਪੋਚਾ ਪਾਚੀ ਨਾ ਹੋਵੇ, ਸ਼ਹਿਰ ਦਾ ਸਰੀਰ ਭੀ ਸੋਹਣਾ ਚਮਕੇ, ਲਕੀਰ ਕੋਈ ਵਾਹੀ ਨਾ ਜਾਵੇ, ਜਿਹੜੀ ਉਸ ਪਿਆਰੇ ਵਲ ਨਾ ਜਾਵੇ। ਸਾਡੀ ਜਾਤੀ ਦੇ ਤੀਰਥ ਵੇਖੋ ਤਦ ਉਹ ਗੰਦੇ, ਸ਼ਹਿਰ| ਗੰਦੇ, ਘਰ ਗੰਦੇ, ਸੁਭਾਉ ਗੰਦੇ, ਰਹਿਣ ਬਹਿਣ ਹੈਵਾਨਾਂ ਵਾਲਾ ਤੇ ਓਥੇ ਆਰਟ ਕਿਸ ਤਰਾਂ ਆ ਸਕਦਾ ਹੈ? ਆਰਟ ਜੀਵਨ ਦਾ ਬੇਚੈਨ ਬਿਹਬਲ ਜਿਹਾਭੈੜੀ ਛੋ ਕੋਈ ਸਹ ਨ ਸੱਕਣ ਵਾਲਾਕਰਤਾਰੀ ਉਪਜਾਊ ਸੁਭਾਉ ਹੈ, ਪਰ ਜਿਥੇ ਜੀਵਨ ਬੀਹੀ ਅਪੇਖਯਾ ਸਿਖਾਈ ਜਾਏ, ਸ਼ਕਤੀ ਮੌਤ ਦਾਨਾਮ ਹੋਵੇ,ਸੋਹਣਾ ਹੀ ਕੋਈ ਨਾ ਹੋਵੇ,ਰੱਬ ਵੀ ਇਕ ਸ਼ੇਸ਼ ਸ਼ਨਰ ਹੋਵੇ, ਓਥੇ ਜੀਵਨ ਦੀ ਇਹ ਕਿਯਾ ਅਸਲ ਵਿੱਚ ਆ ਨਹੀਂ ਸੱਕਦੀ। ਜੇ ਆਵੇ ਤਦ ਕੋਈ ਸੁਹਣੱਪ ਨੂੰ ਨਹੀਂਉਪਜਾ ਸੱਕਦੀ, ਏਸ਼ੀਆ ਦਾ ਆਰਟ ਬੁਧ ਦੇਵ ਦੇ ਸਾਏ ਹੇਠ ਪਲਿਆ,| ਵੱਡਾ ਹੋਯਾਤੇ ਜੀਰਿਹਾ ਹੈ। ਤਿੱਬਤ ਤੇ ਚੀਨ ਵਿੱਚ ਆਰਟ ਹੋਵੇ ਥੋੜਾ ਜਿਹਾ ਤਿੱਬਤ ਦੇ ਆਸਰੇ ਕਸ਼ਮੀਰ ਵਿੱਚ ਵੀ ਹੋਵੇ| ਪਰ ਹਿੰਦੁਸਤਾਨ ਵਿੱਚ ਕੋਈ ਰੂਪ ਨਾ ਘੜਨ ਹੋਣ, ਤੇ ਜੇ