ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

ਜ਼ੁਲਮ ਕਰਦੇ ਵੀ ਨਹੀਂ ਥੱਕਦਾ, ਇਸ ਵਾਸਤੇ ਯਾ ਤਾਂ ਕੁਛ ਮਨੁੱਖ ਦੇ ਸਮੂਹ ਇਸ ਕਰਕੇ ਗੋਲ ਇਕੱਠੇ ਹੋ ਜਾਂਦੇ ਹਨ fਕ ਇਕੱਠੇ ਮਿਲਕੇ ਮਾਰੀਏ ਤੇ ਖਾਈਏ,ਇਹ ਤਾਂ ਬਘਿਆੜਾਂ ਦਾ ਗੋਲ ਹੋਯਾ ਉਨਾਂ ਦਾ ਆਪੇ ਵਿੱਚ ਇਕੱਠਾ ਹੋ ਜਾਣਾ fਇਕ ਹੈਵਾਨੀ ਪੇਸ਼ਾ ਹੋਯਾ। ਇਹੋ ਜਹਿਆਂ ਜਰਵਾਣਿਆਂ ਦੀਆਂ ਕੌਮਾਂ ਦਾ ਆਪੋ ਵਿੱਚ ਸੁਲਹ ਕਰਨੀ ਤੇ ਏਕਤਾ ਕਰਨੀਕਿਸੀ ਤਰਾਂ ਸੋਹਣੀ ਚੀਜ ਨਹੀਂ, ਭਾਵ ਉਪਰ ਆਖਰਨਿਬੜੇ ਹਨ। ਪਰ ਜੇ ਬਘਿਆੜਾਂ ਦੇ ਸਾਹਮਣੇ ਨਿਰਬਲ ਮਾਂ ਭੈਣ, ਇਸਤੀ, ਬੱਚੇ ਖਤਰੇ ਵਿੱਚ ਹੋਣ ਤੇ ਉਸ ਵੇਲੇ ਵੇਦਾਂਤ ਦੀਆਂ ਗਿਆਨ ਅੱਖਾਂ ਖੋਹਲਕੇ ਅੱਖ ਮਟ ਲੈਣੀ ਕਿ ਇਹ ਸਭ ਮਥ ਹੈ,ਯਾਕ ਸੀ ਉੱਚ ਖਿਆਲ ਦੀ ਬਾਲ ਦੀ ਖਾਲ ਲਾਹ ਕੇ ਕਹਿਣਾ ਕਿ ਭਾਈ ਹੱਥ ਨਹੀਂ ਉਠਾਣਾ, ਆਪ ਮਰ ਜਾਓ ਇਨ੍ਹਾਂ ਮਸੂਮ ਜ਼ਿੰਦਗੀਆਂ ਨੂੰ ਮਾਰ ਦਿਓ ਪਰ ਬਘਿਆੜਾਂ ਦੇ ਗੋਲ ਉੱਪਰ ਹੱਥ ਨਹੀਂ ਉਠਾਣਾ ਹੈ, ਇਹ ਨਿਰੋਲ ਤੇ ਸੋਲਾਂਆਨੇ ਕਾਇਰਤਾ ਹੈ।ਜਿਸ ਤਰਾਂ ਮਲ ਕਰੀ ਤੇ ਸ ਖਾਣ ਦਾ ਲਾਲਚ ਬਘਿਆੜਾਂ ਨੂੰ ਇਕੱਠਾ ਕਰਦਾ ਹੈ, ਉਸੀ ਤਰਾਂ। ਇਹੋ ਜਿਹੇ ਬਿਪਤਾ ਦੇ ਵੇਲੇ ਮਨੁੱਖ ਦੇ ਸਮੂਹਾਂ ਨੂੰ ਆਪਣੇਵਤਨ ਦਾ ਪਿਆਰ ਇਕ ਮੱਠ ਕਰ ਦਿੰਦ ਹੈ ਤੇ ਜਿਹੜਾ ਕੰਮ , ਇਕ ਨਹੀਂ ਕਰ ਸਕਦਾ, ਉਹ ਸਭ ਮਿਲ ਕੇ ਸਾਧ ਲੈਂਦੇ ਹਨ। ਜਿਸ ਤਰਾਂ ਉਨ੍ਹਾਂ ਬਘਿਆੜਾਂ ਨੂੰ ਚਲਾਣ ਵਾਲੀ ਤਾਕਤ