ਪੰਨਾ:ਖੁਲ੍ਹੇ ਲੇਖ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਓੁੇਨ੍ਹਾਂ ਦਾ ਗਰੀਬ ਨਿਮਾਣਾ ਜਿਹਾ ਮੁਕਾਬਲਾ ਕਰ ਦੂਸਰਿਆਂ ਨੂੰ ਸੁਖ ਦੇਣ ਲਈ ਆਪ ਦੁੱਖ ਝਾਗਦੇ ਹਨ ਯਾ ਜਾਨ ਦੇ ਦਿੰਦੇ ਹਨ, ਉਹ ਵੀ ਖੇਤ੍ਰ ਵਿਚ ਇਕ ਆਲੀਸ਼ਾਨ ਆਦਰਸ਼ਕ ਜੀਵਨ ਤੇ ਆਚਾਰ ਦੀਆਂ ਜੋਤਾਂ ਜਗਾਂਦੇ ਹਨ। ਪਰ ਜੇਹੜੇ ਜੀਵਨ ਦੀਆਂ ਡੂੰਘੀਆਂ ਤੈਹਾਂ ਦੇ ਦੁੱਖਾਂ ਥੀਂ ਕਤਰਾਂਦੇ ਹਨ ਤੇ ਸਤਹ ਦੀ ਖਾ ਤੇ ਖੁਸ਼ ਰਹਿ ਦੀ ਖੁਦਗਰਜ਼ੀ ਵਿੱਚ ਰਹਿੰਦੇ ਹਨ ਤੇ ਕਿਸੀ ਜੀਵਨ ਦੇ ਮੁਸ਼ਕਲ ਨੂੰ ਹੱਲ ਕਰਨ ਵਿੱਚ ਨਹੀਂ ਲੱਗਦੇ ਪਹਿਨਣ ਤੇ ਖਾਣ ਤੇ ਵਿਸ਼ੇ ਭੋਗਾਂ ਦਿਆਂ ਗੁਲਛਰਿਆਂ ਵਿੱਚ ਦਿਨ ਤੇ ਰਾਤ ਬਿਤੀਤ ਕਰਦੇ ਹਨ ਤੇ ਦੁਖ, ਸਾਧਨ, ਪੀੜਾ, ਮੁਸ਼ਕਲ ਨੂੰ ਦੇਖ ਆਪਣੀ ਜਾਨ ਬਚਾਣ ਦੀ ਕਰਦੇ ਹਨ,ਨਾ ਉਨਾਂ ਨੂੰ ਮਾਂ ਨਾਲ, ਨਾ ਭੈਣ ਨਾਲ, ਨਾ ਇਸਤ੍ਰੀ ਨਾਲ ਡੂੰਘਾ ਪਿਆਰ ਹੋ ਸਕਦਾ ਹੈ ਤੇ ਨਾ ਜੀਵਨ ਦੀ ਕਮਾਲ ਸਾਦਗੀ-ਜਿਹੜੀ ਸੱਚੇ ਪਿਆਰ ਨਾਲ ਜਿੰਦ ਜਾਨ ਪਾਣ ਹੋ ਕੇ ਰਹਿੰਦੀ ਹੈ-ਦਾ ਕੁਛ ਪਤਾ ਲੱਗ ਸਕਦਾ ਹੈ, ਉਹ ਲੋਕੀ ਨੇਕੀ ਦੇ ਆਚਰਣ ਤੇ ਬਦੀ ਦੇ ਆਚਰਣ ਦੋਹਾਂ ਥੀਂ ਖਾਲੀ ਲੋਥਾਂ ਹੁੰਦੀਆਂ ਹਨ । ਇਹੋ ਜਿਹੇ ਲੋਕਾਂ ਵਿੱਚ ਨਾ ਜ਼ੁਲਮ, ਨਾ ਪਿਆਰ ਲਈ ਜਾਨ ਵਾਰ ਦੇਣ ਦੀ ਬੀਰਤਾ ਆ ਸਕਦੀ ਹੈ, ਜੀਂਦਾ ਜ਼ਾਲਮ ਚੰਗਾ, ਜੀਂਦਾ ਦੁਸ਼ਮਨ ਚੰਗਾ, ਪਰ ਖੁਦਗਰਜ਼ੀ ਵਿਚ ਲਿਬੜਿਆ, ਆਪਣੀ ਚੰਮ ਖੁਸ਼ੀਆਂ ਵਿੱਚ ਗਲਤਾਨ ਆਦਮੀ ਇਕ ਲਾਸ਼ ਹੈ॥

ਕੌਮ ਦੀ ਕੌਮ ਤਦ ਹੀ ਲਾਸ਼ਾਂ ਬਣ ਜਾਂਦੀ ਹੈ ਜਦ