ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਵੀ ਵੇਖਣ ਵਿੱਚ ਬੱਸ ਅੱਖਾਂ ਹੀ ਹੋ ਗਿਆ। ਅਚਾਣਚੱਕ ਉਸ ਸਵਾਣੀ ਨੇ ਜਦ ਨਾਚ ਬੰਦ ਕੀਤਾ, ਆਪਣੀ ਪਿਸ਼ਵਾਜ਼

ਉਤਾਰੀ ਤੇ ਓਹਨੂੰ ਦੇਖ ਕੇ ਓਹ ਬੜੀ ਚੌਕੀ ਤੇ ਉਸ ਵੱਲ ਘੂਰ ਕੇ ਦੇਖਣ ਲੱਗ ਪਈ॥ ਨੌਜਵਾਨ ਨੇ ਝਟ ਮਾਫੀ ਮੰਗਣ ਦੀ ਕੀਤੀ। ਓਸ ਜੋ ਬੀਤਿਆ ਸੀ, ਸੋ ਕਹਿ ਸੁਣਾਇਆ, ਕਿਸ ਤਰਾਂ ਇਸ ਸੋਹਣੇ ਤੇ ਅਚੰਭਾ ਕਰਨ ਵਾਲੇ ਖੜਾਕ ਨੇ ਓਹਦੀ ਨੀਂਦਰ ਖੋਹਲੀ। ਓਹ ਕਿਉਂ ਨਾ ਚਿੱਲਾਇਆ ਤੇ ਚੁਪਕੇ ਉੱਠ ਕੇ ਸਕਰੀਨ ਵਲ ਆਇਆ ਤੇ ਫਿਰ ਉਸ ਰਸ ਮਗਨਤਾ ਵਿੱਚ ਹਿੱਲ ਨਾ ਸੱਕਿਆ॥

ਮੈਨੂੰ ਤੁਸੀ ਮਾਫ ਕਰਨਾ, ਪਰ ਹੁਣ ਮੈਂ ਪੁੱਛੇ ਬਿਨਾ ਰਹਿ ਨਹੀਂ ਸਕਦਾ, ਕਿ ਆਪ ਕੌਣ ਹੋ ਅਰ ਆਪਦੀ ਕਹਾਣੀ ਕੀ ਹੈ ? ਆਪ ਇਸ ਸਾਰੇ ਮੁਲਕ ਵਿੱਚ ਮੇਰੀ ਜਾਚੇ ਅਦੁਤੀ ਨਿਤਯ ਦੀ ਮਲਕਾ ਹੋ ਤੇ ਆਪਇੱਥੇ ਕਿਸ ਤਰਾਂ ਆਏ, ਸੱਚ ਤਾਂ ਇਹ ਹੈ ਕਿ ਮੈਂ ਦਾਰੁਲਖਿਲਾਫੇ ਦੇ ਸਭ ਚੋਣਵੀਆਂ ਨੱਚਣ ਵਾਲੀਆਂ ਵਿੱਚ ਆਪਦੇ ਓਨਰ ਦਾ ਮੁਕਾਬਲਾ ਕਰਨ ਵਾਲੀ ਕੋਈ ਨਹੀਂ ਡਿੱਠੀ।

ਪਹਿਲਾਂ ਤਾਂ ਸਵਾਣੀ ਗੁਸੇ ਹੀ ਸੀ, ਪਰ ਜਦ ਓਹ ਇਹ ਕਹਿਕੇ ਮਾਫੀ ਮੰਗ ਕੇ ਚੁੱਪ ਹੋਇਆ, ਤਦ ਉਹਦੇ ਮੂੰਹ| ਤੇ ਵੀ ਮੁੜ ਅਨਾਇਤ ਆਈ, ਆਪ ਹੱਸ ਕੇ ਓਹਦੇ ਕੋਲ