ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਪਤਾ ਸੀ, ਕਿ ਮੇਰਾ ਨਾਚ ਓਹਨੂੰ ਰੀਝਾਂਦਾ ਸੀ। ਸੋ ਮੈਂ ਓਹਨੂੰ ਰੀਝਾਣ ਦੀ ਕਰਦੀ ਸਾਂ। ਹਰ ਸ਼ਾਮ ਓਹ ਕੋਈ ਨਾ ਕੋਈ ਸੁਰ ਰਾਗ ਦੀ ਛੇੜਦਾ ਸੀ ਤੇ ਮੈਂ ਉਸ ਸੁਰ ਉੱਪਰ ਨੱਚਦੀ ਸਾਂ। ਇਕ ਦੂਜੇ ਨੂੰ ਅਸੀ ਤਕ ਤਕ ਜੀਂਂਦੇ ਸਾਂ, ਪਰ ਇਕ ਸਿਆਲੇ ਕੁਛ ਚਿਰ ਹੀ ਹੋਇਆ ਹੈ, ਕਿ ਆਪ ਨੂੰ ਸੱਦਾ ਆ ਗਿਆ, ਮੈਂ ਜਿੰਨੀ ਵਾਹ ਲੱਗੀ ਸੇਵਾ ਕੀਤੀ ਪਰ ਮੇਰੀ ਭੁੜੀ ਵਿਅਰਥ ਗਈ, ਆਪ ਸਦਾ ਲਈ ਮੈਥੋਂ ਜੁਦਾ ਹੋ ਗਏ।।”

ਨੌਜਵਾਨ ਸਮਝ ਗਿਆ, ਕਿ ਹੁਣ ਇਹ ਅਜ ਰਾਤ ਦਾ ਨਾਚ ਗੁਜਰ ਗਏ ਪਿਆਰੇ ਨੂੰ ਰੀਝਾਣ ਦਾ ਤਰਲਾ ਸੀ, ਤੇ ਓਹ ਬੁੱਧ ਦਾ ਨਿੱਕਾ ਜਿਹਾ ਮੰਦਰ ਓਹਦੀ ਯਾਦ ਵਿੱਚ ਰਚਿਆ ਹੋਇਆ ਹੈ, ਉਸ ਵਿੱਚ ਓਸ ਪਿਆਰੇ ਦਾ ਨਾਮ ਤੇ ਕੁਛ ਉਹਦੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ਤੇ ਉਸਦੀ ਯਾਦਵਿੱਚ ਇਹ ਇਕ ਤਰਾਂ ਦਾ ਪਿਆਰ ਸ਼ਰਾਧ ਸੀ, ਜਿਹੜਾ ਓਸੁਨੇ ਇਸ ਤਰਾਂ ਵੇਖਿਆ।।

ਸਵਾਣੀ ਨੇ ਚਾਹ ਬਣਾਈ, ਅਰ ਦੋਹਾਂ ਪੀਤੀ ਤੇ ਫਿਰ ਉਸਨੇ ਕਿਹਾ, ਕਿ ਹੁਣ ਆਪ ਸੌਂ ਜਾਓ॥

ਨੌਜਵਾਨ ਨੇ ਕਿਹਾ “ਆਪ ਮੈਨੂੰ ਮਾਫੀ ਦੇਣਾ, ਕਿ ਮੈਂ ਇਸ ਤਰਾਂ ਆਪਣੇ ਮਤਬੱਰਕ ਨਾਚ ਨੂੰ ਵੇਖਣ ਲਈ ਮਜਬੂਰ ਹੋਇਆ।” ਓਹ ਕਹਿਣ ਲੱਗੀ ਨਹੀਂ, ਸਗੋਂ ਆਪ ਨੇ ਮਾਫੀ ਦੇਣੀ, ਕਿ ਮੈਂਨੇ ਆਪ ਦੀ ਨੀਂਦਰ ਉਕਤਾਈ। ਪਹਿਲਾਂ ਤਾਂ ਮੈਂ ਉਡੀਕ ਕਰਦੀ ਰਹੀ, ਜਦ ਆਪ ਘੂਕ ਸੈ ਗਏ ਸੇ, ਤਦ