ਪੰਨਾ:ਖੁਲ੍ਹੇ ਲੇਖ.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


[ ] ਬੇਸਬਰੀ ਮੇਰੀ ਤਬੀਅਤ ਦੀ ਕਮਜੋਰੀ ਸਮਝ ਤਦ । | ਜਾਪਾਨ ਦੇ ਲੋਕਾਂ ਦੇ ਜੀਵਨ ਤੇ ਜੀਵਨ ਆਦਰਸ਼ਾਂ ਵਲ ਕਈ ਇਸ਼ਾਰੇ ਕੀਤੇ ਹਨ, ਮੈਂ ਤਕਰੀਬਨ ੪ ਸਾਲ ਆਪਣੀ ਜਵਾਨੀ ਵਿਚ ਜਾਪਾਨ ਰਿਹਾ ਹਾਂ ਅਰ ਉਨਾਂ ਦਾ ਜੀਵਨ ਅੱਖੀਂ ਡਿੱਠਾ ਹੈ॥ ਪੰਜਾਬੀ ਬੋਲੀ ਮੈਂ ਮਾਂ ਦੇ ਦੁੱਦ ਨਾਲ ਇੰਨੀ ਨਹੀਂ ਸਿੱਖ, ਹੁਣ ਵੀ ਪੈਂਤੀ ਦੇ ਕੋਈ ਅੱਖਰ ਮੈਨੂੰ ਲਿਖਣੇ ਨਹੀਂ ਆਉਂਦੇ, ਪਰ ਜਦ ਮੁੜ ਮੈਂ ਘਰ ਆਇਆ, 'ਬਾਪੂ ਨੇ ਦਿਲਾਸਾ ਦਿੱਤਾ, ਉਹ ਗੁਰੂ ਜੀ ਦੀ ਮਿਹਰ ਦਾ ਦਰਵਾਜਾ ਜਿੱਥੇ ਮੈਂ ਨੱਸ ਕੇ ਚਲਾ ਗਿਆ ਸੀ, ਮੁੜ ਖੁਲਿਆ, ਮੈਨੂੰ ਅੰਦਰ ਮੁੜ ਦਾਖਲ ਕੀਤਾ ਗਿਆ | ਮੈਂ ਬਖਸ਼ਿਆ ਗਿਆ, ਗੁਰੂ ਜੀ ਦੇ ਦੇਸ, ਸਿੱਖ ਸਿਦਕ ਤੇ ਗੁਰੂ ਜੀ ਦੇ ਚਰਨਾਂ ਦਾ ਪਿਆਰ ਮੁੜ ਮਿਲਿਆ, ਉਸ ਸੁਭਾਗ ਘ ਗੁਰੂ ਜੀ ਦੇ ਦਰ ਤੇ ਇਕ ਮਹਾਂ ਪੁਰਖ ਦੇ ਦੀਦਾਰ ਹੋਏ, ਅਰ ਆਪ ਦ ਕਿਰਪਾ ਕਟਾਖੜ ਨਾਲ ਪੰਜਾਬੀ ਸਾਹਿਤ ਦਾ ਸਾਰਾ ਬੋਧ ਤੇ ਖਿਆਲ ਦੀ ਉਡਾਰੀ ਆਈ। ਕਵਿਤਾ ਵੀ ਮਿਲ, ਤੇ ਉਸੀ ਮਿਹਰ ਦੀ ਨਜ਼ਰ ਵਿੱਚ ਉਸੀ ਮਿਠੇ ਸਾਧਵਚਨ ਵਿੱਚ ਮੈਨੂੰ ਪੰਜਾਬੀ ਬੋਲੀ ਆਪਮੁਹਾਰੀ ਆਈ, ਆਪਮੁਹਾਰੀ ਆਈ ਚੀਜ਼ ਦੇ ਔਗੁਣ ਸਭ ਸ਼ਖਸੀ ਹੁੰਦੇ ਹਨ, ਤੇ ਗੁਣ ਕੁਲ ਉਸ ਬਖਸ਼ਣ ਵਾਲੇ ਦੇ, ਸੋ ਮੈਂ ਹਾਂ ਤੇ ਉਹ ਨਿਮਾਣਾ ਦਰ ਦਰ ਭਿੱਖ ਮੰਗਦਾ, ਪਰ ਮੇਰੀ ਅੱਖ ਦੀ ਲਾਲ ਉਨਾਂ ਦੀ ਹੈ। ਮੇਰੇ ਦਿਲ ....... . : + Digitized by Panjab Digital Library | www.panjabdigilib.org