ਪੰਨਾ:ਖੁਲ੍ਹੇ ਲੇਖ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਆਪ ਨੂੰ ਮੈਂ ਨਿਮਾਣੀ ਦਾ ਵੀ ਇਉਂ ਚੇਤਾ ਆ ਗਿਆ ਹੈ, ਸ਼ੁਕਰ! ਸ਼ੁਕਰ॥"

ਇਹ ਕਹਿਕੇ ਫਿਰ ਓਸ ਆਪਣੀ ਉਸ ਥੀਂ ਪਿੱਛੇ ਗੁਜਰੀ ਜੀਵਨ ਦੀ ਕਥਾ ਸੁਣਾਈ। ਕਿਸ ਤਰਾਂ ਗਰੀਬੀ ਕਰਕੇ ਉਸਨੂੰ ਓਹ ਪਰਬਤਾਂ ਵਾਲਾ ਮਕਾਨ ਵੇਚਣਾ ਪਿਆ, ਤੇ ਮੁੜ ਇਸ ਬਾਦਸ਼ਾਹਾਂ ਦੇ ਸ਼ਹਿਰ ਵਿੱਚ, ਜਿੱਥੇ ਇਕ ਦਿਨ ਵੱਡੀ ਮਸ਼ਹੂਰ ਸੀ, ਵਾਪਸ ਔਣਾਪਿਆ। ਘਰ ਵਿਕ ਜਾਣ ਦਾ ਓਹਨੂੰ ਬੜਾ ਮੰਦਾ ਲੱਗਾ ਸੀ ਤੇ ਦੁੱਖ ਹੋਇਆ ਸੀ, ਪਰ ਹੁਣ ਸਭ ਥੀਂ ਵੱਡਾ ਦੁੱਖ ਇਹ ਹੈ, ਕਿ ਉਹ ਉਸੀ ਤਰਾਂ ਆਪਣੇ ਪਿਆਰੇ ਦੀ ਯਾਦ ਵਿੱਚ ਉਸ ਨਿੱਕੇ ਜਿਹੇ ਬੁੱਧ ਦੇ ਮੰਦਰ ਅੱਗੇ ਨਾਚ ਨਹੀਂ ਕਰ ਸੱਕਦੀ ਤੇ ਆਪਣੇ ਸੁਰਗ ਗਏ ਪਿਆਰੇ ਨੂੰ ਓਸ ਤਰਾਂ ਰੀਝਾ ਨਹੀਂ ਸੱਕਦੀ ਤੇ ਇਸ ਕਰਕੇ ਓਹ ਚਾਹੁੰਦੀ ਹੈ, ਕਿ ਓਹਦੀ ਤਸਵੀਰ ਓਸੇ ਪਿਸ਼ਵਾਜ਼ ਵਿੱਚ ਜਿਹੜੀ ਓਹ ਨਾਲ ਲਿਆਈ ਹੈ, ਬਣ ਜਾਵੇ, ਕਿ ਹੋਰ ਨਹੀਂ ਤਾਂ ਓਹ ਆਪਣੀ ਤਸਵੀਰ ਓਸ ਪਿਆਰੇ ਦੀ ਯਾਦ ਦੇ ਬੁੱਧ ਮੰਦਰ ਦੇ ਸਾਹਮਣੇ ਲਟਕਾ ਸੱਕੇ! ਉਸ ਅਰਦਾਸ ਕੀਤੀ ਸੀ, ਕਿ ਓਹਦਾ ਇਹ ਸੰਕਲਪ ਪੂਰਣ ਹੋਵੇ ਤੇ ਉਸ ਦੇਵਨੇ ਇਹ ਪ੍ਰੇਰਣਾ ਕੀਤੀ ਹੈ ਤਾਂ ਹੀ ਉਸ ਪਾਸ ਆਈ ਹੈ, ਕਿ ਕੋਈ ਮਾੜਾ ਚਿਤ੍ਰਕਾਰ ਸਿਵਾਇ ਉਹਦੇ, ਉਸ ਆਲੀਸ਼ਾਨ ਰੀਝ ਦਾ ਚਿਤ੍ਰ ਖਿੱਚ ਹੀ ਨਹੀਂ ਸੱਕਦਾ। ਉਸਤਾਦ ਨੇ ਇਹ ਸਭ ਵਿਥਯਾ ਬੜੀ ਗਹੁ ਨਾਲ ਸੁਣੀ ਤੇ ਬੜੀ ਹਮਦਰਦੀ