ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੧੩੩ )

ਮਾਫੀ ਮੰਗਣ ਲੱਗ ਪਿਆ"ਮੇਰੀ ਬੇਅਦਬੀ ਨੂੰ ਮਾਫ ਕਰਨਾ, ਮੇਰੀ ਕਰਖਤਗੀ ਨੂੰ ਖਿਮਾ ਕਰਨਾ, ਕਿ ਮੈਂ ਇਕ ਖਿਣ ਦੀ ਖਿਣ ਲਈ ਆਪਦਾ ਚੇਹਰਾ ਪਛਾਣ ਨਹੀਂ ਸੱਕਿਆ,ਪਰ ਮੈਂ ਵੀ ਤੇ ਮੇਰੀ ਯਾਦ ਵੀ ਕੀ ਕਰ ਸੱਕਦੀ ਸੀ? ਇਸ ਗੱਲ ਨੂੰ ਅਜ ਚਾਲੀ ਸਾਲ ਲੰਘ ਗਏ ਹਨ, ਜਦ ਇਕ ਦੂਜੇ ਨੂੰ ਅਸੀ ਮਿਲੇ ਸਾਂ। ਹੁਣ ਮੈਨੂੰ ਠੀਕ ਯਾਦ ਆ ਗਿਆ ਹੈ, ਆਪ ਨੇ ਬੜੀ ਮਿੱਠੀ ਕ੍ਰਿਪਾਲਤਾ ਨਾਲ ਮੈਨੂੰ ਆਪਣਾ ਮਿਹਮਾਨ ਕੀਤਾ ਸੀ, ਮੈਂ ਤਦ ਆਪਦਾ ਨਾਚ ਤੱਕਿਆ ਸੀ ਤੇ ਆਪ ਨੇ ਤਦੋਂ ਮੈਨੂੰਆਪਣੀ ਵਿਥਿਆ ਸੁਣਾਈ ਸੀ, ਆਪ ਵਿਖਯਾਤ ਤੇ ਅਦੁਤੀ ਨਾਇਕਾ ਹੌ ਤੇ ਮੈਨੂੰ ਆਪਦਾਨਾਮ ਹੁਣ ਤਕ ਨਹੀਂ ਭੁੱਲਾ॥” ਜਦ ਓਸ ਇਹ ਗੱਲ ਕਹੀ, ਤਦ ਮਾਈ ਨੂੰ ਕੁਛ ਵੀ ਚੇਤੇ ਨਹੀਂ ਆਉਂਦਾ ਹੈ, ਅਵਸਥਾ ਵਡੇਰੀ ਹੋ ਚੁੱਕੀ ਸੀ, ਯਾਦਦਾਸ਼ਤ ਕਾਇਮ ਨਹੀਂ ਸੀ, ਪਰ ਜਦ ਹੋਰ ਨਰਮੀ ਤੇ ਪਿਆਰ ਨਾਲ ਗੱਲਾਂ ਕਰਨ ਲੱਗਾ, ਤੇ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਉਸ ਚੇਤੇ ਕਰਾਈਆਂ ਤਦ ਆਖਰ ਉਸਨੂੰ ਵੀ ਚੇਤਾ ਆ ਗਿਆ ਤੇ ਨੈਨ ਹੰਝੂਆਂ ਨਾਲ ਭਰ ਕੇ ਬੋਲੀ, ਠੀਕ ਓਹ ਦਿਵਯ ਪੁਰਖ, ਜਿਹੜਾ ਸਾਡੀਆਂ ਅਰਦਾਸਾਂ ਸੁਣਦਾ ਹੈ, ਓਸ ਆਪ ਮੈਨੂੰ ਆਪਦੇ ਘਰ ਦਾ ਰਾਹ ਦੱਸਿਆ ਹੈ, ਪਰ ਜਦ ਮੇਰੇ ਨਿਮਾਣੇ-ਕਿਸੇ ਜੋਗੇ ਨਾਂਹ ਘਰ ਵਿੱਚ ਆਪ ਨੇ ਚਰਣ ਪਾਏ ਸਨ-ਤਦ ਮੈਂ ਇਹੋ ਨਿਮਾਣੀ ਸਾਂ, ਜੋ ਹੁਣ ਹਾਂ। ਮੈਨੂੰ ਇਹ ਮਾਲਕ ਨਾਥ ਬੁੱਧ ਦੀ ਇਕ ਕਰਾਮਾਤ ਦਿੱਸਦੀ ਹੈ,ਕਿ