ਪੰਨਾ:ਖੁਲ੍ਹੇ ਲੇਖ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੧੪o )

ਸਵਾਣੀ ਦੇ ਮਗਰ ਮਗਰ ਛੇਤੀ ਜਾਹ ਤੇ ਉਹਨੂੰ ਪਤਾ ਵੀ ਨਾ ਲੱਗੇ, ਕਿ ਤੂੰ ਉਹਦੇ ਪਿੱਛੇ ਪਿੱਛੇ ਆ ਰਿਹਾ ਹੈਂ, ਮਲਕੜੇ ਜਾਵੀਂ ਤੇ ਮੈਨੂੰ ਆਣਕੇ ਪਤਾ ਦੇਵੀਂ, ਕਿ ਓਹ ਕਿੱਥੇ ਰਹਿੰਦੀ ਹੈ? ਇਉਂ ਉਹ ਨੌਜਵਾਨ ਬੇ ਮਲੂਮਾ ਜਿਹਾ ਉਹਦੇ ਪਿੱਛੇ ਪਿੱਛੇ ਗਿਆ ਤੇ ਜਦ ਓਹ ਮੁੜਿਆ ਤਦ ਗੱਲ ਕਰਦਿਆਂ ਇਉਂ ਕੁਛ ਹੱਸਿਆ ਤੇ ਕੁਛ ਸ਼ਰਮਾਇਆ, ਜਿਵੇਂ ਇਕ ਬੜੀ ਨਾਵਾਜਬ ਜਿਹੀ ਕੋਈ ਗੱਲ ਕਰਨ ਲੱਗਾ ਹੈ11

“ਹੇ ਖਾਵੰਦ! ਮੈਂ ਉਸ ਬੁੱਢੀ ਦੇ ਮਗਰ ਮਗਰ ਗਿਆ, ਪਰ ਓਹ ਤਾਂ ਸ਼ਹਿਰੋਂ ਬਾਹਰ ਉਸ ਸੁੱਕੇ ਨਾਲੇ ਵਲ ਉਥੇ ਗਈ, ਜਿੱਥੇ ਮੁਜਰਮਾਂ ਨੂੰ ਫਾਂਸੀ ਲਾਈ ਜਾਂਦੀ ਹੈ ਤੇ ਓੁਥੇ ਇਕ ਨਿੱਕੀ ਜਿਹੀ ਝੁੱਗੀ ਹੈ, ਉਸ ਵਿੱਚ ਉਹ ਰਹਿੰਦੀ ਹੈ, ਬੜੀ ਭੈੜੀ ਗੰਦੀ ਜਿਹੀ ਵੈਰਾਨ ਥਾਂ ਹੈ।’’ ਚਿਤ੍ਰਕਾਰ ਨੇ ਉੱਤਰ ਦਿੱਤਾ “ਕੁਛ ਭੀ ਹੈ, ਓਸ ਥਾਂ ਕਲ ਸਵੇਰੇ ਮੈਨੂੰ ਤੂੰ ਲੈ ਜਾਈਂ, ਹਾਂ ਉਸੀ ਗੰਦੀ ਵੈਰਾਨ ਥਾਂ ਤੇ ਮੈਂ ਜਾਣਾ ਹੈ, ਜਦ ਤਕ ਮੈਂ ਜੀਂਦਾ ਹਾਂ, ਉਹ ਸਵਾਣੀ ਕਿਸੀ ਤਰਾਂ ਖਾਣ ਪਾਣ ਦੇ ਦੁਖ ਨਹੀਂ ਪਾਵੇਗੀ||

ਇਹ ਕਹਿ ਕੇ ਓਸ ਨੇ ਉਨ੍ਹਾਂ ਸਾਰਿਆਂ ਨੂੰ ਉਸਦੀ, ਕਥਾ ਸੁਣਾਈ ਤੇ ਸੁਣਕੇ ਸਾਰੇ ਅਜੀਬ ਰੰਗ ਵਿੱਚ ਰੰਗ ਗਏ ਤੇ ਮੁੜ ਦੂਸਰੇ ਦਿਨ ਸੂਰਜ ਚੜ੍ਹਣ ਥੀਂ ਇਕ ਘਟਾ ਪਿੱਛੇ ਉਹ ਉਸਤਾਦ ਤੇ ਉਹਦਾ ਚੇਲਾ ਓਸ ਸੁੱਕੇ ਨਾਲੇ ਵਲ ਨੂੰ ਜਾ ਰਹੇ ਹਨ, ਉਥੇ ਜਾ ਰਹੇ ਹਨ ਜਿੱਥੇ ਸ਼ਹਿਰ ਦੇ ਕੰਗਲੇ