ਪੰਨਾ:ਖੁਲ੍ਹੇ ਲੇਖ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੯)

ਇਤਨੇ ਬਿਹਬਲ ਹੋ, ਦਰਹਕੀਕਤ ਮੈਂ ਕੁਛ ਨਹੀਂ ਕੀਤਾ, , ਪਰ ਜੇ ਆਪ ਦੀ ਖੁਸ਼ੀ ਹੈ ਤਦ ਮੈਂ ਇਹ ਬਹੂਮੁਲੀ ਕੀਮਤੀ

ਅਜੂਬਾ ਪਿਸ਼ਵਾਜ਼ ਆਪ ਦੀ ਸੀਕਾਰ ਕਰਦਾ ਹਾਂ, ਇਹਨੂੰ ਦੇਖ ਕੇ ਮੈਨੂੰ ਆਪ ਨਾਲ ਬਿਤਾਈਆਂ ਓਹ ਸੋਹਣੀਆਂ ਘੜੀਆਂ ਯਾਦ ਆਵਣ ਗੀਆਂ ਤੇ ਮੈਨੂੰ ਆਪ ਯਾਦ ਆਵੇਗੇ, ਕਿਸ ਤਰਾਂ ਆਪ ਨੇ ਆਪਣਾ ਭੋਜਨ ਬਿਸਤਾ ਆਦਿ ਸਭ ਮੈਨੂੰ ਦੇ ਦਿੱਤਾ, ਤੇ ਮੇਰੇ ਲਈ ਜੋ ਕਿਸੀ ਲਾਇਕ ਨਹੀਂ ਹਾਂ, ਨਾ ਸਾਂ, ਤੇ ਫਿਰ ਆਪ ਨੇ ਮੇਰੇ ਪਾਸੋਂ ਆਪਣੀ ਕ੍ਰਿਪਾਲਤਾ ਦਾ ਮੁੱਲ ਕੋਈ ਨਹੀਂ ਲਿਆ ਸੀ, ਤੇ ਓਸ| ਆਪ ਦੀ ਮੇਹਰਬਾਨੀ ਦਾ ਹੁਣ ਤਕ ਤੇ ਸਦਾ ਮੈਂ ਆਪ ਦਾ ਰਿਣੀ ਹਾਂ, ਪਰ ਹੁਣ ਦੱਸੋ ਕਿ ਆਪਦਾ ਨਿਵਾਸ ਕਿੱਥੇ ਹੈ? ਤਾਕਿ ਮੈਂ ਕਦੀ ਇਸ ਤਸਵੀਰ ਨੂੰ ਆਪਣੀ ਥਾਂ ਤੇ ਲਟ ਕਿਆ ਜਾ ਕੇ ਵੇਖਾਂ॥

ਪਰ ਗਰੀਬ ਜਿਹੇ ਸ਼ਬਦਾਂ ਵਿੱਚ ਇਸ ਸਵਾਲ ਦਾ ਉੱਤਰ ਉਸ ਸਵਾਣੀ ਨੇ ਟਾਲਵਾਂ ਜਿਹਾ ਦਿੱਤਾ। ਮੇਰੀ ਥਾਂ ਆਪ ਦੇ ਆਵਣ ਤੇ ਦੇਖਣ ਦੇ ਯੋਗ ਨਹੀਂ,ਓਹ ਥਾਂ ਆਪ ਦੇ ਲਾਇਕ ਨਹੀਂ ।” ਇਹ ਕਹਿਕੇ ਫਿਰ ਮੁੜ ਮੁੜ ਝੁਕੀ, ਸ਼ੁਕਰਗੁਜ਼ਾਰੀ ਕੀਤੀ ਤੇ ਅੱਖਾਂ ਵਿੱਚ ਡਲ ਡਲ ਕਰਦੇ ਅਣ ਕਿਰੇ ਅੱਬਰੂਆਂ ਨਾਲ ਗੱਚ ਜਿਹੇ ਵਿੱਚ ਟੁਰ ਗਈ॥

ਜਦ ਓਹ ਚਲੀ ਗਈ, ਤਦ ਉਸਤਾਦ ਨੇ ਆਪਣੇ ਸ਼ਾਗਿਰਦਾਂ ਵਿੱਚੋਂ ਇਕ ਨੂੰ ਬੁਲਾਇਆ ਤੇ ਕਿਹਾ, “ਉਸ