( ੧੩੮ )
ਸੀ ਤੇ ਸਫੈਦ ਲਕੜ ਦੇ ਬਕਸ ਵਿੱਚ ਮੁੜ ਸਾਰੀ ਨੂੰ ਬੰਦ ਕਰ ਦਿੱਤਾ, ਇਉਂ ਮੁਕੰਮਲ ਕਰ ਉਸ ਸਵਾਣੀ ਦੇ ਭੇਟਾ ਕੀਤੀ॥
ਨਾਲੇ ਉਸਨੇ ਆਪਣੀ ਚਾਹ ਪ੍ਰਗਟ ਕੀਤੀ ਕਿ ਉਹਦੇ ਗੁਜ਼ਾਰੇ ਲਈ ਕੁਛ ਮਾਯਾ ਵੀ ਨਾਲ ਭੇਟਾ ਕਰੇ, ਪਰ ਇਹ ਉਸ ਸਵਾਣੀ ਨੇ ਨਾ ਮਨਜ਼ੂਰ ਕੀਤੀ॥
ਓਹ ਰੋ ਕੇ ਬੋਲੀ “ਨਹੀਂ ਮੈਨੂੰ ਇਸ ਮਾਯਾ ਦੀ ਲੋੜ ਨਹੀਂ, ਬੱਸ ਮੇਰੀ ਲੋੜ ਇਹ ਚਿਤ ਸੀ, ਸੋ ਆਪ ਨੇ ਬਣਾ ਦਿੱਤਾ ਹੈ। ਇਸਦੀ ਪ੍ਰਾਪਤੀ ਲਈ ਮੈਂ ਅਰਦਾਸਾਂ ਕੀਤੀਆਂ ਸੋ ਮੇਰੀਆਂ ਅਰਦਾਸਾਂ ਕਬੂਲ ਹੋ ਗਈਆਂ ਹਨ, ਤੇ ਹੁਣ ਮੈਨੂੰ ਇਸ ਜੀਵਨ ਵਿੱਚ ਹੋਰ ਕੋਈ ਸੰਕਲਪ ਨਹੀਂ ਹੈ, ਤੇ ਹੁਣ ਇਉਂ ਨਿਰਸੰਕਲਪ ਹੋ ਕੇ ਜੇ ਮੈਂ ਇਥੇ ਮਰਨ ਆਈ ਹਾਂ ਤਦ ਜਰੂਰ ਹੈ, ਕਿ ਮੈਨੂੰ ਮਰ ਕੇ ਬੁੱਧ ਦੇ ਰਾਹ ਉੱਪਰ ਜਾਣਾ ਮੁਸ਼ਕਲ ਨਹੀਂ ਹੋਵੇਗਾ, ਤੇ ਬੱਸ ਇਕ ਅਫਸੋਸ ਹੈ, ਕਿ ਆਪ ਨੂੰ ਇਸ ਬੜੇ ਕੰਮ ਲਈ ਮੇਰੇ ਪਾਸ ਦੇਣ ਨੂੰ ਕੁਛ ਨਹੀਂ ਹੈ, ਤੇ ਇਹ ਨਾਇਕਾ ਦੀ ਪਿਸ਼ਵਾਜ਼ ਹੈ, ਜੇ ਆਪ ਕਬੂਲ ਕਰੋ ਤਦ ਮੈਂ ਬੜੀ ਪਸੰਨ ਹੋਵਾਂਗੀ, , ਤੇ ਅਰਦਾਸ ਕਰਾਂਗੀ ਕਿ ਆਪ ਨੂੰ ਆਪਦੀਆਂ ਜੀਵਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ॥ ਚਿਤਕਾਰ ਨਰਮੀ ਨਾਲ ਕਹਿੰਦਾ ਹੈ, ਮੈਂ ਤਾਂ ਕੁਲ ਕੁਛ। ਨਹੀਂ ਕੀਤਾ, ਜੋ ਆਪ ਮੈਨੂੰ ਉਸਦੀ ਕੀਮਤ ਦੇਣ ਲਈ