(੧੪੭)
ਇਕ ਭਿਛਿਆ ਦਾ ਪਿਆਲਾ ਸੀ॥
ਪਰ ਉਹ ਚਿਤਕਾਰ ਇਨਾਂ ਚੀਜ਼ਾਂ ਨੂੰ ਨੀਝ ਲਾ ਕੇ , ਦੇਖਣ ਦਾ ਸਬਰ ਨਹੀਂ ਸੀ ਕਰ ਸਕਦਾ।ਉਹ ਤਾਂ ਬਿਹਬਲ ਸੀ, ਕਿ ਛੇਤੀ ਉਸ ਸਤੀ ਹੋ ਈ ਨੂੰ ਜਗਾਏ ਤੇ ਖੁਸ਼ ਕਰੇ ਕਿ ਓਹ ਉਸ ਪਾਸ ਮਹਿਮਾਨ ਹੋਇਆ ਹੈ। ਤੇ ਚਾਰ ਵੇਰੀ ਉਸ ਉਹਦਾ ਨਾਮ ਲੈ ਕੇ ਮਿੱਠੀ ਮਿੱਠੀ ਅਵਾਜ਼ ਦਿੱਤੀ ਪਰ ਓਹ ਨਾ ਜਾਗੀ॥
ਅਚਾਣਚੱਕ ਉਸਨੂੰ ਪਤਾ ਲੱਗਾ, ਕਿ ਓਹੋ ਇਹ ਤਾਂ ਚਲ ਬਸੀ ਹੈ। ਹੈਰਾਨ ਹੋਕੇ ਉਹਦੇ ਮੁਖ ਵਲ ਵੇਖਦਾ ਹੈ ਤੇ ਦੇਖਦਾ ਹੈ ਕਿ ਹੁਣ ਇਹ ਆਖਰੀ ਨੀਂਦਰ ਵਿੱਚ ਓਨੀ ਬੁੱਢੀ ਨਹੀਂ ਦਿੱਸਦੀ, ਜਿੰਨੀ ਕਲ ਸੀ, ਉਹਦੀ ਜਵਾਨੀ ਨੂੰ ਯਾਦ ਦਿਲਾਣ ਵਾਲਾ ਇਕ ਅਕਹਿ ਜਿਹਾ ਮਿੱਠਾ ਰੂਪ ਉਸ ਚਿਹਰੇ ਉੱਪਰ ਚੜਿਆਦਿਸਿਆ, ਓਹ ਗਮ ਦੀਆਂ ਕੁਰਖਤ ਲਕੀਰਾਂ ਮੁਲਾਇਮ ਹੋ ਗਈਆਂ ਸਨ, ਤੇ ਝੁਰਲੀਆਂ ਅਜਬ ਤਰਾਂ ਸਾਫ ਹੋ ਗਈਆਂ ਸਨ, ਤੇ ਇਹ ਸੁਹਣੱਪ ਉਸ ਉੱਪਰ ਉਸ ਥੀਂ ਵਡੇ ਮਾਲਕਚਿਤਕਾਰ ਦੀ ਛੋਹ ਨਾਲ ਆਣ ਛਾਯਾ ਸੀ॥
ਇਹ ਕਥਾ ਪੜ੍ਹ ਕੇ ਕੌਣ ਕਹਿ ਸਕਦਾ ਹੈ? ਕਿ ਮਜ਼ਬ ਕੋਈ ਚੀਜ਼ ਨਹੀਂ, ਤੇ ਪੰਜਾਬ ਦੇ ਸਿੱਖਾਂ ਨੂੰ ਜੋ ਦਸਵੇਂ ਪਾਤਸ਼ਾਹ ਆਪਣੀਆਂ ਨਿਸ਼ਾਨੀਆਂ ਤੇ ਆਪਣਾ ਵਚਨ ਗੁਰੂ ਗ੍ਰੰਥ ਸਾਹਿਬ ਦੇ ਗਏ ਹਨ, ਉਨ੍ਹਾਂ ਦੀ ਪੂਜਾ, ਸੱਚੀ ਪੂਜਾ ਕੋਈ ਵਹਿਮ ਹੈ ਤੇ ਪਿਆਰੇ ਦੀਆਂ ਨਿਸ਼ਾਨੀਆਂ ਅੱਗੇ ਜੀਵਨ