ਪੰਨਾ:ਖੁਲ੍ਹੇ ਲੇਖ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੯)

ਗਈ, ਜਾ ਚੁੱਕੀ ਸੀ, ਬਾਲਪਣ ਦਾ ਸਾਡਾ ਸੰਸਾਰ ਮੁੱਕਾ, ਲੜਕਪਣ ਦੀ ਦੁਨੀਆਂ ਕਿਤਾਬਾਂ ਦੇ ਸ਼ਹਿਰਾਂ, ਮਹਲਾਂ, ਦੇ ਸੈਰ ਹੋ ਚੁੱਕੇ, ਆਪਦੇ ਕਹਿਣੇ ਮੂਜਬ ਆਪੇ ਦੀ ਗਿਆਤ ਹੋਈ, ਸ਼ੀਸ਼ੇ ਵਿੱਚ ਮੁੰਹ ਤੱਕਿਆ, ਅੱਖਾਂ, ਭਰਵੱਟੇ, ਕਪੋਲ, ਹੋਠ ਤੱਕੇ, ਆਪ ਹੀ ਤੱਕੇ, ਆਪ ਹੀ ਹੱਸੇ ਖੁਸ਼ ਹੋਏ, ਡੌਲੇ ਤੱਕੇ, ਕੱਪੜੇ ਪਾਏ, ਪੱਗਾਂ ਬੱਧੀਆਂ, ਜਾਤਾ ਅਸੀ ਵੀ ਕੋਈ ਹਾਂ। ਹੋਏ ਤਾਂ ਹੀ ਨਾ ਓਹ ਪਿੱਪਲ ਹੇਠ ਜਾਂਦੀ ਸੁੰਦਰੀ ਸਾਨੂੰ ਵੇਖ ਹੱਸੀ ਤੇ ਸਾਨੂੰ ਚਾਹਿਆ, ਗਿਆਨ ਆਇਆ ਤੇ ਸਾਡਾ। ਅੰਦਰਲਾ ਸੂਰਗ ਉੱਡ ਗਿਆ| ਹੁਣ ਸੂਰਗ ਉਸ ਸੁੰਦਰੀ

ਦੇ ਨੈਨਾਂ ਵਿੱਚ ਸੀ, ਅੱਗੇ ਅੱਗੇ ਓਹ ਮਗਰ ਮਗਰ ਅਸੀ ਤੇ ਸਾਡੇ ਮਗਰ ਮਗਰ ਤੁਸੀ। ਸਾਰੀ ਉਮਰ ਬੀਤੀ “ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ ” ਪਰ ਨਹੀਂ, ਆਪ ਪਿੱਛਾ ਨਹੀਂ ਛੱਡਦੇ॥

ਜਦ ਬਿਪਤਾ ਆਈ, ਤੁਸਾਂ ਆਖਿਆ ਕਰੋ ਰੱਬ ਨੂੰ| ਯਾਦ, ਤੇ ਆਪ ਉਸ ਵੇਲੇ ਛਾਈ ਮਾਈ ਜਰੂਰ ਹੋ ਗਏ। ਰੱਬ ਜੀ ਤਾਂ, ਇਉਂ ਦਿੱਸਦਾ ਹੈ, ਕਿ ਸਦਾ ਉਡੀਕਵਾਨ ਹਨ,ਕਿ ਕਿਹੜੇ ਵੇਲੇ ਕੋਈ ਬੁਲਾਵੇ ਤੇ ਓਹ ‘‘ਪਾਏ ਪਿਆਦੇ ਧਾਏ। ਸੋ ਬੜਿਆਂ ਬੜਿਆਂ ਜਾਲਾਂ ਵਿੱਚ ਫਸਿਆਂ ਨੂੰ ਮੈਨੂੰ, ਤੇ ਉਸ ਸੁੰਦਰੀ ਨੂੰ ਰੱਬ ਨੇ ਕੱਢਿਆ, ਪਰ ਜਦ ਜਰਾ ਸੁਰਤਿ ਆਈ, ਕੋਈ ਨਾ ਕੋਈ ਸੰਕਲਪ ਸੁਹਣਾ ਰਾਮ ਬਣ ਵਿੱਚ ਆਏ ‘ਸੁਨਹਿਰੀ ਹਿਰਨ ਵਾਂਗ ਆਪ ਨੇ ਆ ਖੜਾ ਕੀਤਾ,