ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੮ )

ਮਾਮਲੇ॥

ਪਤਾ ਨਹੀਂ ਆਦਮ ਹਵਾ ਦੀ ਕਹਾਣੀ ਮੇਰੀ ਹੀ ਤਾਂ, ਕਹਾਣੀ ਨਹੀਂ ਤੇ ਉਹ ਭਰਮਾਣ ਵਾਲੇ ਆਪ ਹੀ ਤਾਂ ਨਹੀਂ ਸਾਓ, ਜਿਵੇਂ ਮਾਰਕਟਵੈਨ ਆਪਣੀ ਸੋਹਣੀ ਤੇ ਹਸਾ ਹਸਾ ਮਾਰਣ ਵਾਲੀ ਪੋਥੀ ਵਿੱਚ ਚਿੱਤ ਖਿੱਚਿਆ ਹੈ। ਕਛ ਘਬਰਾਹਟ ਤਦ ਦੀ ਆਰੰਭ ਹੋਈ, ਜਦ ਪਿੱਪਲ ਹੇਠ ਓਹ ਦੇਖੀ ਜਿਹੜੀ ਅੱਗੇ ਵਾਕਫ ਨਹੀਂ ਸੀ। ਓਹ ਹੱਸੀ ਤੇ ਤੁਸਾਂ ਆਖਿਆ ਖਲੋ ਜਾ ਤੇ ਮੈਂ ਖਲੋ ਗਿਆ,ਇਹ ਕੌਣ ਸੀ?” ਮਾਰਕਟਵੈਨ ਦੇ ਆਦਮ ਨੂੰ ਵੀ ਮੇਰੇ ਵਰਗਾ ਘਬਰਾ ਪਿਆ, ਪਰ ਘਬਰਾ ਵਿੱਚ ਦਰਦ ਵੀ। ਸੀ, ਦਰਦੀਣ ਵੀ ਸੀ, ਕੁਛ ਖਿੱਚ ਵੀ ਸੀ, ਜ਼ਾ ਵੀ ਸੀ, ਸਾਦ ਵੀ ਸੀ ਤੇ ਬੰਧਨ ਵੀ ਸੀ, ਬੜੀ ਕੁਛ ਮਿਲਵੀਂ ਜਿਹੀ ਅਵਸਥਾ ਸੀ ਪਰ ਭੈ ਨਹੀਂ ਸੀ। ਉਨਾਂ ਨੈਨਾਂ ਵਿੱਚ ਇਕਰਾਰ ਸੀ , ਕਿ ਜੀਣ ਸੱਚਾ ਉਨਾਂ ਨੈਨਾਂ ਵਿੱਚ ਹੈ, ਮੇਰੇ ਦਿਲ ਦੀ ਧੜਕ ਵਿੱਚ ਜੀਣ ਨਹੀਂ। ਸੋ ਜਦ ਦੇ ਓਹ ਤੱਕੇ, ਤਦ ਦੇ ਪਿੱਛੇ ਪਿੱਛੇ ਰਹਿਣ ਵਾਲੇ ਆਪਣੇ ਪ੍ਰਛਾਵੇਂ ਵਾਂਗ ਆਪ ਪਤਾ ਨਹੀਂ। ਕਿੱਥੋਂ ਉਗਮ ਪਏ ਤੇ ਸਾਡੇ ਨਾਲ ਨਾਲ ਰਹੇ। ਸੋ ਜੋ ਜੋ ਤਸੀ ਕਹੀ ਗਏ, ਅਸੀ ਮੰਨੀ ਗਏ। ਆਪ ਦੇ ਦਿੱਤੇ ਤੇ ਸਿਖਾਏ ਗਿਆਨ ਦਾ ਇਹ ਫਲ ਹੋਇਆ, ਕਿ ਬਚਪਣ ਵਾਲਾ ਸੰਨਿਆਸ ਤੇ ਸਰੀਰ ਦੀ ਬੇਸੁਧ ਦੀ ਪੂਰਣ ਅਵਸਆ