ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੭ )

ਸੀ ਜਿਸ ਲਈ ਸਾਡੇ ਕਪੜਿਆਂ ਤੇ ਬਸਤਿਆਂ ਦੀ ਦੁਨੀਆਂ ਇਉਂ ਮਾਸਟਰ ਸਾਹਿਬ ਨੇ ਉਲਟ ਪੁਲਟ ਕਰਾਈ, ਪਰ ਇੰਨਾ ਯਾਦ ਹੈ ਕਿ ਬੂੰਦੀ ਦੇ ਲੱਡੂ ਪੰਜ ਪੰਜ ਮਿਲੇ ਸਨ ਤੇ ਬਸ ਖੁਸ਼ੀ ਪੂਰੀ ਹੋ ਚੁੱਕੀ ਸੀ। ਸਾਥੀਆਂ ਖਾਣ ਨਾ ਦਿੱਤੇ, ਕਿਸੇ ਗੁੱਸੇ ਹੋਕੇ ਤੇ ਕਿਸੇ ਮਿੱਠੇ ਬਚਨ ਕਹਿ ਕੇ, ਕਿਸੇ ਥੱਪੜ ਮਾਰ ਕੇ, ਕਿਸੇ ਪਗੜੀ ਜਿਹੜੀ ਢਿੱਲੀ ਹੋ ਗਈ ਸੀ, ਚੰਗੀ ਤਰ੍ਹਾਂ ਮੁੜ ਬੰਨ੍ਹ ਕੇ ਸਾਰੇ ਸਾਡੇ ਲੱਡੂ ਮਿਤ੍ਰਾਂ ਨੇ ਉਡਾਏ, ਪਰ ਓਸੇ ਖੁਸ਼ੀ ਵਿੱਚ ਘਰ ਗਏ, ਭੈਣਾਂ ਨੇ ‘ਜੀ ਆਇਆਂ ਨੂੰ' ਕਿਹਾ, ਦਿਨ ਇਉਂ ਲੰਘੇ। ਅੱਧੀ ਰਾਤ ਤਕ ਨਿੱਕੇ ਨਿੱਕੇ ਦੀਵੇ ਬਾਲਕੇ ਪੜ੍ਹਦੇ ਰਹੇ, ਸਵਾਲ ਕੱਢਦੇ ਰਹੇ, ਜਮਾਤਾਂ ਚੜ੍ਹਦੇ ਰਹੇ ਤੇ ਥੋੜੀ ਜਿਹੀ ਕੀਰਤੀ ਆਪਣੇ ਸ਼ਹਿਰ ਵਿੱਚ ਸੀ, ਕਿ ਮੁੰਡਾ ਕਿੰਨਾ ਸੋਹਣਾ ਹੈ ਤੇ ਕਿੰਨਾ ਮਿਹਨਤੀ ਹੈ, ਤੇ ਕੋਈ ਕਹਿੰਦਾ ਸੀ, ਚੁੱਪ ਕਿਉਂ ਹੈ ਤੇ ਕੋਈ ਕਹਿੰਦਾ ਸੀ ਬੜਾ ਸ਼ਰਾਰਤੀ ਹੈ॥

ਆਪਣੇ ਥੀਂ ਵੱਡਿਆਂ ਦੇ ਸਾਹਮਣੇ ਭਲੇ ਮਾਣਸ ਤੇ ਚੁੱਪ ਤੇ ਆਪਣੇ ਜਿਹੇ ਨਾਲ ਓਹ ਉਧਮ ਮਚਾਣਾ ਕਿ ਬਸ ਧਰਤੀ ਨੂੰ ਉਲਟ ਕੇ ਅਸਮਾਨ ਹੀ ਬਣਾ ਦੇਣਾ ਹੈ। ਮੈਨੂੰ ਚੇਤੇ ਨਹੀਂ ਆਪ ਨਾਲ ਤਦ ਤਕ―ਜਦ ਤਕ ਕਿਤਾਬਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਸਾਂ―ਜਾਣ ਪਹਿਚਾਣ ਨਹੀਂ ਸੀ ਤੇ ਆਪ ਉਨ੍ਹਾਂ ਸ਼ਹਿਰਾਂ ਨੂੰ ਸ਼ਾਇਦ ਕਦੀ ਨਹੀਂ ਗਏ॥

ਮੁਕਦੀ ਗੱਲ "ਜਾ ਕੁਆਰੀ ਤਾ ਚਾਉ ਵੀਆਹੀ ਤਾਂ