ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੬)

ਜਦ ਕੋਈ ਆਪਣਾ ਜਾਣ ਪਛਾਣ ਮਿਲੇ ਤੇ ਖੁਸ਼ੀ ਹੁੰਦੀ ਹੈ ਹੈ, ਉਵੇਂ ਉਨਾਂ ਹਰਫਾਂ ਦੇ ਜੰਗਲ ਵਿੱਚ ਜਦ ਅਲਫ਼ ਯਾ ਬੇ ਦੇ ਦਰਸ਼ਨ ਹੁੰਦੇ ਸਨ, ਤਦ ਮਾਂ ਤੇ ਪਿਉ ਦੋਹਾਂ ਨੂੰ ਖੁਸ਼ੀ ਵਿੱਚ ਚੀਖਾਂ ਮਾਰੀਦਾ ਸੀ ਕਿ ਉਹ ਅਲਫ ਮਿਲੀ ਉਹ ‘ਬੀ’’ ਮਿਲੀ, ਤੇ ਇਉਂ ਕਿਤਾਬਾਂ ਵਿੱਚ ਬੰਦੇ ਮਿਲਣ ਲਗ ਗਏ। ਇਹ ਸ਼ਹਿਰਾਂ ਵਰਗੀਆਂ ਚੀਜਾਂ ਸਨ, ਪਰ ਭੁੱਲੇ ਕਦੀ ਨਾ ਸੇ, ਮੌਲਵੀ ਜੀ ਸਾਹਿਬ ਘੋੜੇ ਤੇ ਜਾ ਰਹੇ ਹਨ, ਉਹ ਲੰਮੀ ਦਾਹੜੀ, ਸੋਹਣੀ ਪਗੜੀ ਤੇ ਉਹ ਮੌਲਵੀਆਂ ਵਾਲਾ ਵੱਟਿਆ ਜਿਹਾ ਮੁੰਹ ਦਿੱਸ ਪੈਂਦਾ ਸੀ। ਜੇ ਮਾਲੀ। ਕੋਲ ਜਾ ਖਲੋਤੇ ਹਾਂ, ਤਾਂ ਉਸ ਵਿਚਾਰੇ ਕੋਈ ਗੱਲ ਹੀ ਦੱਸੀਤੇ ਸਾਡੀਆਂ ਖੁਸ਼ੀਆਂ ਉਸੇ ਵਿੱਚ ਸਨ, ਓਹ ਪਿਉ ਆਇਆ· ਹੈ ਤੇ ਇਕ ਬੱਲਾ ਤੇ ਗੇਂਦ ਲੈ ਆਇਆ ਹੈ, ਬੱਸ ਦੋਹਾਂ ਰੂਸਾਂ ਦਾ ਰਾਜ ਮਿਲ ਗਿਆ-"ਮਾਂ,ਅਜ ਇਨਸਪੈਕਟਰ ਨੇ ਸਕੁਲ ਆਉਣਾ ਹੈ ਤੇ ਵੱਡੇ ਮਾਸਟਰ ਨੇ ਆਖਿਆ ਹੈ, ਪਗੜੀਆਂ . ਗੁਲਾਬੀ ਹੋਣ, ਕੋਟ ਪੀਲੇ ਹੋਣ ਤੇ ਪਜਾਮੇ ਚਿੱਟੇ ਹੋਣ, ਨਵੀਂ ਜੋਤ ਹੋਵੇ, ਕਿਤਾਬਾਂ ਸਾਰੀਆਂ ਸਾਫ ਹੋਣ, ਸਲੇਟ ਹੋਵੇ, ਸਲੇਟ ਪਿਨਸਲ ਹੋਵੇ” ਮਾਂ ਨੇ ਭੈਣਾਂ ਨੂੰ ਕਿਹਾ, ਗੰਗਾ ਉੱਠੀ, ਲਾਜ ਉੱਠੀ, ਉਨਾਂ ਨੇ ਸਭ ਕਪੜੇ ਬਣਾ ਦਿੱਤੇ, ਬਸਤਾ ਪੂਰਾ ਕਰ ਦਿੱਤਾ| ਗਈ ਗਵਾਚੀ ਚੀਜ਼ਾਂ ਬਾਹਰੋਂ ਮੰਗਾ ਵਿਚਾਰੀਆਂ ਵੀਰ ਨੂੰ ਤੋਰਿਆ ਤੇ ਹੁਣ ਇਹ ਪਤਾਨਹੀਂ ਕਿ ਇਨਸਪੈਕਟਰ ਸਾਹਿਬ ਪੁੱਛਿਆ ਕੀ? ਤੇ ਓਹ ਗੱਲ ਕੀ