ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੫ )

ਜਦ ਮਾਂ ਦੀ ਕੁੱਛੜ ਥੀਉਤਰ ਆਪਣੇ ਪੈਰੀਂ ਚੱਲਣ

ਲੱਗਾ, ਤਦ ਵੀ ਜਿੰਦਗੀ ਕੋਈ ਵਬਾਲ ਨਹੀਂ ਸੀ ਦਿੱਸਦੀ, ਤੜਾਗੀ ਵਿੱਚ ਨਿੱਕੀਆਂ ਨਿੱਕੀਆਂ ਚਾਂਦੀ ਦੀਆਂ ਘੁੰਘਰੀਆਂ ਲੱਗੀਆਂ ਵਜਦੀਆਂ ਜਾਂਦੀਆਂ ਸਨ, ਜਦ ਮੈਂ ਟੁਰਦਾ ਸੀ ਆਵਾਜ਼ ਸੋਹਣਾ ਲੱਗਦਾ ਸੀ, ਮੈਂ ਦੌੜਦਾ ਸੀ ਖੁਸ਼ ਹੁੰਦਾ ਸੀ, ਦੁਨੀਆਂ ਬਸ ਮੇਰੇ ਆਪਣੇ ਮਚਾਏ ਸ਼ੋਰ ਸੀ, ਮੈਂ ਹੈਰਾਨ ਹੁੰਦਾ ਸਾਂ ਕਿ ਇਹ ਹੋਰ ਲੋਕੀ ਕਿਧਰ ਭੱਜੀ ਫਿਰਦੇ ਹਨ?ਸਭ ਕੁਛ ਤਾਂ ਮੇਰੇ ਕਦਮ ਕਦਮ ਚੱਲਣ ਵਿੱਚ, ਹੱਸਣ ਵਿੱਚ, ਤੇ ਜਮੀਨ ਤੇ ਪੈ ਲੋਟ ਲੋਟ ਕੇ ਖਿੜ ਖਿੜ ਦਿੱਸਣ ਵਿੱਚ ਹੈ

ਸੋ ਬਹਿਸ਼ਤ ਮੇਰਾ ਹਾਲੇ , ਵੀ ਨਹੀਂ ਸੀ ਮੈਥੋਂ ਖੁੱਸਿਆ, ਜੇ ਆਪ ਨੇ ਖਿਸਕਾਣਾ ਆਰੰਭ ਦਿੱਤਾ ਸੀ ਤਾਂ ਵੀ| ਮੈਨੂੰ ਪਤਾ ਨਹੀਂ ਸੀ ਲੱਗਾ|

ਬਾਲਪਣ ਗਿਆ, ਲੜਕਪਣ ਆਯਾ। ਮਾਪਿਆਂ ਨੇ " ਪੜ੍ਹਣ ਪਾਇਆ, ਕਦੀ ਮਸੀਤੇ ਘੱਲਿਆ, ਕਦੀ ਧਰਮਸਾਲੇ,ਅੱਖਰ ਅਣੋਖੇ ਲੱਗੇ, ਤੇ ਮੁੜ ਮੁੜ ਬੋਲ, ਬੋਲ ਮੁੜ ਮੁੜ ਲਿਖ ਲਿਖ ਕੇ, ਮਸੇ ਸਿੰਝਾਤੇ, ਇਕ ਦੁਨੀਆਂ ਸੀ, ਵੱਡਇਕ ਕਿਤਾਬ ਕੋਈ ਸਫੇ ਦੀ ਸਾਈਜ਼ ਦੀ-ਭਾਵੇਂ ਜ਼ਿਲਾ ਹਜਾਰੇ ਦੀ ਮਿਸਲ ਬੰਦੋਬਸਤ ਹੀ ਹੋਵੇਪਈ ਸੀ, ਤੇ ਚਾਈਂ ਚਾਈਂ ਮੈਂ ਕੁਛ ਡਰਦਾ ਡਰਦਾ, ਕੁਛ ਦਲੇਰੀ ਕਰਕੇ, ਖੋਹਲ ਕੇ ਸਿੰਝਾਤੇ ਹਰਫਾਂ ਨੂੰ ਵੇਖਦਾ ਸੀ, ਜਿਸਤਰਾਂ ਲੰਡਨ ਜੈਸੇ ਸ਼ਹਿਰ ਵਿੱਚ ਫਿਰ ਫਿਰ