ਪੰਨਾ:ਖੁਲ੍ਹੇ ਲੇਖ.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੪)

ਆਪਣੇ ਮਨ ਨਾਲ ਗੱਲਾਂ

ਹੁਣ ਤਾਂ ਮੇਰੇ ਤੇ ਮਿਹਰ ਕਰ, ਮੈਨੂੰ ਛੱਡੋ, ਆਪ ਨੇ ਮੈਨੂੰ ਬੜਾ ਭੁਲਾਇਆ| ਆਖਰ ਆਪ ਕੀ ਕਹਿੰਦੇ ਹੋ ? ਜੇ ਮੈਂ ਰੱਬ ਨੂੰ ਆਖਾਂ, ਅਰਦਾਸ ਕਰਾਂ ਕ ਮੈਨੂੰ ਉਨ੍ਹਾਂ ਉਲਝਣਾਂ ਵਿੱਚੋਂ ਕੱਢੇ ਜਿਸ ਵਿੱਚ ਆਪ ਨੇ ਪਾਇਆ ਤਦ ਆਪ ਘੜੀ ਦੀ ਘੜੀ ਟਿਕ ਜਾਂਦੇ ਹੋ। ਕਈ ਵੇਰੀ ਆਪ ਨੇ ਖੂਹ ਵਿੱਚ ਸੁਟਿਆ, ਕਈ ਵੇਰੀ ਅਰਦਾਸ ਕੀਤੀ, ਕਈ ਵੇਰੀ ਰੱਬ ਜੀ ਆਏ, ਉਨਾਂ ਦੇ ਹੱਥ ਚਿੱਕੜ ਨਾਲ ਲਿੱਬੜੇ॥ ਮੈਨੂੰ ਭੁੱਲੇ ਨੂੰ ਕੱਢਿਆ, ਫਾਥੇ ਨੂੰ ਆਜ਼ਾਦ ਕੀਤਾ, ਸੰਕਲਪ ਮੇਰੇ ਅਨੇਕ, ਉਨਾਂ ਸੰਕਲਪਾਂ ਦੀ ਪੂਰਤੀ ਦਾ ਮੀਹ ਪਾਇਆ, ਪਰ ਆਪ ਆਪਣੀਆਂ ਸ਼ੈਤਾਨੀਆਂ, ਸ਼ਰਾਰਤਾਂ ਥੀਂ ਬਾਜ ਨਾ ਆਏ। ਕੀ ਗਯਟੇ ਦੇ ਫਓਸਟ ਵਿਚ ਸ਼ੈਤਾਨ ਦੇ ਰੂਪ ਦੀ ਛਾਯਾ ਆਪਦਾ ਹੀ ਇਕ ਵਟਾਂਦਰਾ ਤਾਂ ਨਹੀਂ॥

ਉਹ ਬਚਪਣ ਹੀ ਚੰਗਾ ਸੀ, ਜਦ ਆਪ ਨਾਲ ਵਾਕਫੀਅਤ ਨਹੀਂ ਹੋਈ ਸੀ। ਚੰਨ ਨੂੰ ਵੇਖ ਕੇ ਘਾਹ ਉੱਪਰ ਪਿਆ ਹੀ ਅੰਗੁਠਾ ਮੂੰਹ ਵਿੱਚ ਪਾਇਆ ਮੈਂ ਹੱਸਦਾ ਸਾਂ। ਦੁੱਖ ਕੀ ਸਨ? ਬੱਸ ਇਕ ਭੁੱਖ, ਜਦ ਭੁੱਖ ਲੱਗਦੀ ਸੀ, ਤਦ ਰੋ ਦਾ ਸਾਂ। ਮਾਂ ਬਿਚਾਰੀ ਮਮਤਾ ਦੀ ਮਾਰੀ ਦੁੱਧ ਪਿਲਾ ਦਿੰਦੀ ਸੀ, ਸਾਫ ਸੁਥਰਾ ਵੀ ਕਰ ਜਾਂਦੀ ਸੀ, ਇਕ ਪੁਰੀ ਸੰਨਿਆਸ ਅਵਸਥਾ ਸੀ, ਆਪਣਾ ਦੇਹ ਅਧੜਾਸ ਕੋਈਨਹੀਂਸੀ॥