ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੨)


ਸਿਲਸਲੇ ਵਾਰ ਪੜ੍ਹਾਣ ਦੀ ਲੋੜ ਨਹੀਂ ਪੈਂਦੀ, ਸੁਤੇ ਸਿੱਧ ਹੀ ਪਿਆਰ ਸਭ ਕੁਝ ਸਿੱਧਾ ਕਰ ਦਿੰਦਾ ਹੈ । ਉਹ ਧਰਮ, ਕਰਮ, ਫਰਜ਼, ਕੁਰਬਾਨੀ ਆਦਿ ਗੁਣ ਹੀ ਕੀ ਹੋਏ ਜੋ ਪੜ੍ਹਾ ਪੜ੍ਹਾ ਕੇ ਸਾਡੇ ਅੰਦਰ ਬਾਹਰੋਂ ਆਈ ਕਿਸੇ ਵਿਦ੍ਯਾ ਦਾ ਫਲ ਹੋਣ । ਜਿਹੜੀ ਚੀਜ ਫੁੱਟ ਕੇ ਅੰਦਰੋਂ ਸਹਿਜ ਸੁਭਾ ਨਹੀਂ ਨਿਕਲਦੀ, ਉਹ ਅੰਦਰ ਸੁੱਟੀ ਇਕ ਪਲਾਤੀ ਜਿਹੀ ਧਰੀ ਬਿਨਾ ਮੂਲ ਦੇ ਓਪਰੀ ਜਿਹੀ ਕੋਈ ਚੀਜ ਹੈ, ਜਿਸ ਨਾਲ ਸਾਡਾ ਅੰਦਰ ਦਾ ਸੁਭਾ ਭਿੱਜ ਨਹੀਂ ਸਕਦਾ। ਜਿਹੜਾ ਪੁਰਖ ਕਿਸੇ ਡਰ ਕਰਕੇ ਚੋਰੀ, ਯਾਰੀ ਆਦਿ ਔਗੁਣਾਂ ਥੀਂ ਬਚਦਾ ਹੈ, ਉਹ ਹਾਲੇ ਅੰਦਰ ਦੇ ਸਹਿਜ ਸੁਭਾ ਉਪਜੇ ਇਖਲਾਕ ਦਾ ਜਾਣੂ ਨਹੀਂ। ਉਹ ਭਾਵੇਂ ਕੋਈ ਪਾਪ ਨਹੀਂ ਕਰਦਾ ਤਦ ਵੀ ਹੈਵਾਨ ਹੈ ਤੇ ਬੇਸਮਝ ਪਾਪੀ ਹੈ, ਜਿਹਨੂੰ ਸੁੁੱਚੇ ਦਿਵ੍ਯ ਗੁਣਾਂ ਦੇ ਆਪਣੇ ਤੀਖਣ ਸੁਹਜ ਦੇ ਢੁਕਾ ਦਾ ਪਤਾ ਨਹੀਂ। ਜੋ ਆਪ ਮੁਹਾਰਾ ਦਿਵ੍ਯ ਲਿਸ਼ਕਾ ਨਹੀਂ ਦਿੰਦਾ ਉਹਦੇ ਕਿਸੀ ਦਬਾ ਹੇਠ ਬਣੇ ਗੁਣ ਵੀ ਆਰਜ਼ੀ ਹਨ, ਉਹਦੇ ਧਰਮ, ਕਰਮ, ਸ਼ੁਭ, ਅਸ਼ੁਭ ਸਭ ਹਾਲੇ ਹਨੇਰੇ ਦੀਆਂ ਚੀਜਾਂ ਹਨ । ਉਨ੍ਹਾਂ ਦਾ ਨਾ ਉਸ ਦੇ ਆਪਣੇ ਅੰਦਰਲੇ ਜੀਵਨ ਤੇ ਨਾ ਉਹਦੇ ਲਗਾ ਵਿੱਚ ਆਏ ਮਨੁੱਖਾਂ ਤੇ ਕੋਈ ਸੁੁੱਚਾ ਜਾਂ ਸੱਚਾ ਪ੍ਰਭਾਵ ਪੈ ਸਕਦਾ ਹੈ। ਬਿਨਾ ਪਿਆਰ ਦੇ ਗਿਆਨ ਵੀ ਇਕ ਹਨੇਰਾ ਹੀ ਹੈ ॥

ਪਿਆਰ ਉੱਚੀ ਦਿਵ੍ਯ ਮਨੁੱਖਤਾ ਦੀ ਸਹਿਜ ਸੁਭਾ