ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੯)

ਨੈਨ ਤੇ ਜੁਬਾਨ ਪੂਰੇ ਪੂਰੇ ਇਥੇ ਆਣ ਲੱਗੇ ਹਨ । ਬਿਨਾ ਫੁੱਲਾਂ ਤੇ ਬੱਚਿਆਂ ਦੇ ਆਦਮੀ ਹੱਸ ਕੇ ਹੁਟ ਕੇ ਮਰ ਜਾਵੇ ।ਇਸ ਜੀਵਨ ਦੀ ਮਿਤ੍ਰਤਾ ਨੂੰ ਸ਼ੈਲੀ ਅੰਗ੍ਰੇਜ਼ ਰਸਿਕ ਕਵੀ ਅਨੁਭਵ ਕਰਦਾ ਹੈ ਅਤੇ ਮਿਤ੍ਰਤਾ ਦੀ ਫਿਲਾਸਫੀ ਦੀ ਸੁਰਖੀ ਹੇਠ ਇਉਂ ਲਿਖ੍ਯਾ ਹੈ :-

ਉਲਥਾ ਛੰਦ ਸੈਲਾਨੀ.

ਆ ਜਿੰਦੇ ਅਸੀ ਰਲ ਮਿਲ ਬਹੀਏ,

           ਕੋਈ ਨਾ ਕੱਲਾ ਜੀਵੇ ।

ਚਸ਼ਮੇ ਤੇ ਦਰਿਯਾ ਮਿਲ ਬਹਿੰਦੇ,

          ਨਦੀਆਂ ਨਾਲ ਸਮੁੰਦਰ ।

ਦੈਵੀ ਹਵਾਵਾਂ ਰਲ ਮਿਲ ਝੁੱਲਣ,

         ਮਿੱਠੀ ਪ੍ਰੀਤ ਸਬ ਪਾਂਦੇ ।

ਆ ਜਿੰਦੇ ਅਸੀ ਰਲ ਮਿਲ ਬਹੀਏ,

         ਕੋਈ ਨਾ ਕੱਲਾ ਜੀਵੇ ॥

ਨੇਮ ਰੱਬ ਦਾ ਸਭ ਇਕੱਠੇ,

        ਰੂਹ ਰੂਹਾਂ ਵਿੱਚ ਖਹਿੰਦੇ ।

ਤੂੰ ਤੇ ਮੈਂ ਕਿਉਂ,

       ਇੰਞ ਨ ਮਿਲੀਏ ।

ਜਦ ਹਰ ਚੀਜ਼ ਦੇ ਦੂਜੀ ਨਾਲ,

    ਹਨ ਸਦਾ ਪ੍ਰੀਤ ਦੇ ਮੇਲੇ ॥

ਆ ਵੇਖ ਪਰਬਤ ਕਿੰਞ,

    ਗਗਨਾਂ ਨੂੰ ਹਨ ਚੁੰਮਦੇ।