(੧੭੫)
ਵਿੱਚ ਸ਼ੇਰਨੀ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਦਯਾ ਧਰਮ ਉਪਜਾਂਵਦੀ ਹੈ । ਇਉਂ ਹੀ ਜਰਵਾਣਿਆਂ ਜ਼ਾਲਮਾਂ ਜਿਹੜੇ ਬੇਗੁਨਾਹ ਲੋਕਾਂ ਨੂੰ ਦੁੱਖ ਦੇ ਦੇ ਮਾਰ ਦਿੰਦੇ ਹਨ, ਓਹ ਆਪਣੇ ਬੱਚਿਆਂ ਲਈ ਦਯਾ ਦਿਲ ਰੱਖਦੇ ਹਨ, ਪਰ ਓਸ ਇਹੇ ਜਿਹੇ ਪੁਰਸ਼ ਕੀ ਵੱਡੇ ਕੀ ਛੋਟੇ ਜਿਹੜੇ ਅਗਮ ਅਥਾਹ, ਅਕਹਿ, ਅਨੰਤ ਦੀ ਜਮੀਨ ਵਿੱਚ ਨਹੀਂ ਉੱਗ ਰਹੇ, ਸਿਰਫ ਆਪਣੀਆਂ ਪੰਜ ਇੰਦ੍ਰੀਆਂ ਦੇ ਗਮਲਿਆਂ ਵਿੱਚ ਖੁਦਗਰਜੀ ਦੇ ਫਲ ਫੁੱਲ ਨੂੰ ਉਗਾ ਰਹੇ ਹਨ, ਓਹ ਹੈਵਾਨ ਹਨ, ਅਰ ਉਨ੍ਹਾਂ ਦੀ ਮਿਤ੍ਰਤਾ ਦੀ ਨੀਂਹ ਸਦਾ ਖੁਦਗਰਜੀ ਦੇ ਸੁਖ ਉੱਪਰ ਹੈ । ਜਦ ਉਨ੍ਹਾਂ ਨੂੰ ਓਹ ਸੁਖ ਉਨ੍ਹਾਂ ਪਾਸੋਂ ਨਾ ਮਿਲਿਆ, ਓਹ ਮਿਤ੍ਰਤਾ ਵੈਰ ਵਿੱਚ ਬਦਲ ਜਾਂਦੀ ਹੈ। ਜਿੱਥੇ ਮਨ ਮਿਲੇ ਹੋਏ ਹਨ ਉੱਥੇ ਜਰਾ ਹੋਰ ਅਗਾਂਹ ਅੱਪੜ ਹੈਵਾਨਾਂ ਦੀ ਮਿਤ੍ਰਤਾ ਡੂੰਘੀ ਹੋਈ ਹੋਈ ਹੈ ਪਰ ਓਹ ਵੀ ਹੈਵਾਨ ਹਨ, ਕਿਉਕਿ ਇਥੇ ਮਨ ਦੇ ਖਿਆਲਾਤਾਂ ਵਿੱਚ ਓਸੇ ਖੁਦਗਰਜੀ ਦੇ ਇਕ ਸੂਖਮ ਪ੍ਰਕਾਰ ਦੇ ਸੁਖ ਉੱਪਰ ਹੈ, ਜਦ ਓਹ ਵਿਚਾਰਾਂ ਦੀ ਗੰਢ ਟੁੱਟੀ ਉਨ੍ਹਾਂ ਦੀ ਮਿਤ੍ਰਤਾ ਖੇਰੂ ਖੇਰੂ ਹੋ ਜਾਂਦੀ ਹੈ । ਸੋ ਸਰੀਰਕ ਹੱਦਾਂ ਤੇ ਮਨ ਦੀਆਂ ਹੱਦਾਂ ਵਿੱਚਦੀ ਵਿਚਰਣ ਵਾਲੇ ਲੋਕਾਂ ਦੀ ਮਿਤ੍ਰਤਾ ਜਿਸ ਤਰਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਕਹਿ ਰਹੇ ਹਨ-ਸਭ ਝੂਠੀ ਹੁੰਦੀ ਹੈ ਕੇ ਝੂਠੀ ਹੋਣੀ ਅਵਸ਼੍ਯ ਤੇ ਜਰੂਰੀ ਹੈ, ਕਿਉਂਕਿ ਨੀਂਹ ਜੇ