(੧੮੧)
ਮਿਤ੍ਰਤਾ ਦੀ ਕੋਈ ਵੀ ਸੇਵਾ ਕਰਦਾ ਹੈ, ਭਾਵੇਂ ਇਕ ਖਿਣ ਲਈ ਹੀ ਮਿਤ੍ਰ ਹੁੰਦਾ ਹੈ, ਓਹ ਧੰਨਯ ਹੈ। ਸ਼ੇਰਨੀ ਦੀ ਆਪਣੇ ਬੱਚਿਆਂ ਨਾਲ ਮਿਤ੍ਰਤਾ ਹੀ ਸੁਭਾਗਯ ਹੈ ਸਾਡੇ ਦ੍ਰਿਸ਼ਟੀਗੋਚਰ ਕੁਦਰਤ ਮਾਂ ਦੇ ਦਿਲ ਤੇ ਦਯਾਦੀ ਕੋਈ ਰਸ਼ਮੀ ਤਾਂ ਦਿੱਸਦੀ ਹੈ।"ਮਾਂ""ਮਾਂ" ਚਿੰਨ ਹੈ, ਅੱਗੇ ਮੈਂ ਕਹਿੰਦਾ ਹੁੰਦਾ ਸਾਂ ਕਿ “ਮਾਂ" ਥੀਂ ਭਾਰੀਯਾ ਜਿਆਦਾ ਤੀਬ੍ਰ ਪਿਆਰ ਵਿੱਚ ਹੁੰਦੀ ਹੈ, ਪਰ ਹੁਣ ਮੈਂ ਵੇਖਦਾ ਹਾਂ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਯਾ ਵਿੱਚ ਰੰਗਿਆ ਹੈ, ਤੇ ਭਾਰੀਯਾ ਕਿਸੀ ਕਿਸੀ ਵੇਲੇ ਤੀਬ੍ਰ ਮਿਤ੍ਰਤਾ ਵਿੱਚ ਜਰੂਰ ਹੁੰਦੀ ਹੈ, ਪਰ ਬਹੁਤ ਕਰਕੇ ਉਹਦਾ ਪਿਆਰ(ਟਾਂਵੀ ਟਾਂਵੀ ਮਨੁੱਖ ਇਤਹਾਸ ਵਿੱਚ ਲੈਲੀ ਮਜਨੂੰ ਹੀਰ ਰਾਂਝਾ ਤੇ ਸੋਹਣੀ ਮਹੀਵਾਲ ਆਦਿ ਦੀ ਮਿਤ੍ਰਤਾ ਨੂੰ ਛੱਡਕੇ, ਕਿਉਂਕਿ ਮੈਂ ਆਪਣੇ ਅਨੁਭਵ ਦ੍ਵਾਰਾ, ਭਾਵੇਂ ਸਿਆਣੇ ਕੁਛ ਹੀ ਕਹਿਣ ਇਨ੍ਹਾਂ ਜੋੜੀਆਂ ਦੇ ਪਿਆਰਾਂ ਵਿੱਚ ਮਾਂ-ਪੁੱਤ ਵਾਲਾ ਪਿਆਰ ਦੇਖਦਾ ਹਾਂ), ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਆਸਰੇ ਆਮ ਪਿਆਰ ਹੈ ਸੱਚੀ ਮਿਤ੍ਰਤਾ ਦਾ ਜਿਸ ਮਿਸਾਲ ਵਿੱਚ ਭਾਨੁ ਆਣ ਹੋਵੇ ਉਹ ਇਕ ਅਣਹੋਈ ਤੇ ਕਦੀ ਕਦੀ ਚਮਕਣ ਵਾਲੀ ਮਿਸਾਲ ਹੋਣ ਕਰਕੇ ਮਾਂ-ਪੁੱਤ ਦੇ ਸੇਣੀ ਦੇ ਪਿਆਰ ਵਿੱਚ ਹੀ ਗਿਣਨੀ ਚਾਹੀਏ । ਸ਼ਰੀਰਕ ਤੇ ਇੰਦ੍ਰੀਆਂ ਦੇ ਸੁਖ ਤੇ ਮਾਨਸਿਕ ਇਤਫਾਕਾਂ ਤੇ ਮੇਲਾਂ ਦੇ ਸਮੂਹਾਂ ਦਾ ਨਤੀਜਾ ਹੁੰਦਾ ਹੈ ਤੇ ਓਹ ਮਿਲ ਬੈਠਣ ਦੇ