ਪੰਨਾ:ਖੁਲ੍ਹੇ ਲੇਖ.pdf/211

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੯੫ )

ਸਾਂ, ਕਿ ਬਾਰਸ਼ ਵੱਸਣੀ ਸ਼ੁਰੂ ਹੋ ਪਈ ਤੇ ਨੀਲੇ ਰੰਗ ਦੇ ਅਸਮਾਨ ਨੂੰ ਕਾਲਿਆਂ ਤੇ ਚਿੱਟਿਆਂ ਬੱਦਲਾਂ ਨੇ ਆ ਕੇ ਰੋਕ ਲਿਆ। ਜਿਸ ਕਰਕੇ ਅਸਮਾਨ ਦਾ ਨੀਲਾ ਰੰਗ ਦਿੱਸਣਾ ਬੰਦ ਹੋ ਗਿਆ, ਤੇ ਨਾਲ ਹੀ ਬਾਰਸ਼ ਨੇ ਸਾਡੇ ਕੱਪੜੇ ਸੇੜਨ ਦੀ ਕੋਸ਼ਸ਼ ਕੀਤੀ। ਅਸੀ ਝਟ ਪਟ ਹੀ ਓਥੋਂ ਟੁਰਣ ਦੀ ਤਿਆਰੀ ਕਰ ਕੇ ਤੇ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਵਲ ਟੁਰ ਪਏ। ਜੇਕਰ ਸਾਮਾਨ ਦੇ ਘੋੜੇ ਅੱਗੇ ਨਾ ਚਲੇ ਜਾਂਦੇ ਤਦ ਅਸਾਂ ਨੇ ਬਾਰਸ਼ ਤੋਂ ਡਰ ਕੇ ਉਸੇ ਮੈਦਾਨ ਵਿੱਚ ਡੇਰਾ ਕਰ ਲੈਣਾ ਸੀ, ਪਰ ਸਾਮਾਨ ਸਾਡਾ ਅੱਗੇ ਜਾ ਚੁੱਕਾ ਸੀ, ਇਸ ਕਰਕੇ ਅਸੀ ਓਥੇ ਡੇਰਾ ਨਹੀਂ ਸੀ ਕਰ ਸੱਕਦੇ। ਬਾਰਸ਼ ਨੇ ਵੀ ਅਸਾਡੇ ਤੇ ਮੇਹਰਬਾਨੀ ਕੀਤੀ ਤੇ ਆਪਣਾ ਜੋਰ ਨਾ ਦੱਸਿਆ; ਜਿਸ ਸਮੇਂ ਆੜੋਂ ਤੋਂ ਕੋਈ ਡੇਢ ਕੁ ਮੀਲ ਤੇ ਸਾਂ ਤਦ ਬਾਰਸ਼ ਬੰਦ ਹੋ ਗਈ ਤੇ ਧੁੱਪ ਚੜ੍ਹ ਪਈ। ਘੋੜੇ ਆਪਣੀ ਮਰਜੀ ਅਨੁਸਾਰ ਟੁਰ ਰਹੇ ਸਨ, ਕਿਉਂਕਿ ਸਵਾਰਾਂ ਤਰਫੋਂ ਉਨ੍ਹਾਂ ਨੂੰ ਪੂਰੀ ਆਜ਼ਾਦੀ ਸੀ ਤੇ ਕੋਈ ਵੀ ਸਵਾਰ ਚਾਬਕ ਜਾਂ ਸੋਟੀ ਆਪਣੇ ਘੋੜੇ ਨੂੰ ਮਾਰਨੀ ਨਹੀਂ ਸੀ ਚਾਹੁੰਦਾ। ਓਥੋਂ ਅੱਗੇ ਆਕੇ ਉਤਰਾਈ ਜਿਆਦਾ ਸੀ, ਇਸ ਕਰਕੇ ਘੇੜੇ ਉਥੇ ਹੀ ਛੱਡ ਦਿੱਤੇ ਤੇ ਆਪ ਪੈਦਲ ਟੁਰੇ। ਪੈਦਲ ਥੋੜਾ ਹੀ ਗਏ, ਸਾਂ ਕਿ ਆੜੋ ਦੇ ਉਪਰਲੇ ਮੈਦਾਨ ਵਿੱਚ ਪਹੁੰਚ ਗਏ ਤੇ ਓਥੇ ਹੀ ਬੈਠ ਗਏ। ਓਥੇ ਬੈਠਿਆਂ ਸਾਰੇ ਪਾਸੇ ਸਬਜੀ ਹੀ ਸਬਜੀ ਨਜਰ ਆਉਂਦੀ ਸੀ। ਜਿੱਥੇ ਤਕ ਨਜਰ ਕੰਮ ਕਰਦੀ