ਪੰਨਾ:ਖੁਲ੍ਹੇ ਲੇਖ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੬ )

ਸੀ ਓਥੇ ਤਕ ਹੀ ਘਾਹ ਤੇ ਦਰਖਤਾਂ ਦੀ ਸਬਜੀ ਆਪਣਾ ਪਿਆਰੀ ਤੇ ਮਿੱਠੀ ਰੰਗਤ ਨਾਲ ਰੰਗ ਰਹੀ ਸੀ। ਉਸ ਮੈਦਾਨ ਵਿੱਚ ਕੋਈ ਘੰਟਾ ਕੁ ਬੈਠੇ ਤੇ ਫਿਰ ਓਥੋਂ ਟੁਰ ਪਏ, ਤੇ ਟੁਰ ਕੇ ਹੇਠਲੇ ਮੈਦਾਨ ਵਿੱਚ ਆ ਗਏ। ਆਹਾ! ਇਹ ਮੈਦਾਨ ਤਾਂ ਉਪਰਲੇ ਮੈਦਾਨ ਤੋਂ ਵੀ ਵੱਡਾ ਹੈ, ਤੇ ਕੁਦਰਤਨ ਹੀ ਇਕੋ ਜਿਹਾ ਬਣਿਆ ਹੋਇਆ ਹੈ, ਕਿਧਰੇ ਉਚਾਈ ਨਿਚਾਈ ਨਹੀਂ, ਸਾਰਾ ਇੱਕੋ ਜਿਹਾ ਹੈ। ਓਥੇਂ ਆੜੋ ਦਾ ਪਿੰਡ ਵੀ ਨਜ਼ਰ ਆਉਂਦਾ ਸੀ ਜੋ ਕਿ ਬੜਾ ਨਿੱਕਾ ਜਿਹਾ ਸੀ, ਉਸਦੇ ਮਕਾਨ ਬੜੇ ਪੁਰਾਣੇ ਨਜਰ ਆਉਂਦੇ ਸਨ। ਕੋਈ ਘੰਟਾ ਕੁ ਇਸ ਮੈਦਾਨ ਵਿੱਚ ਬੈਠ ਕੇ ਫਿਰ ਹੇਠਾਂ ਤੰਬੂਆਂ ਵਿੱਚ ਆ ਗਏ, ਤੇ ਓਥੇ ਆਕੇ ਕੁਝ ਚਿਰ ਬੈਠ ਕੇ ਖੇਡਣਾ ਸ਼ੁਰੂ ਕੀਤਾ। ਪਹਿਲੇ ਤਾਂ ਛੱਪਣ-ਛੋਕ ਖੇਡੇ ਫੇਰ ਇਹ ਖੇਡ ਜਲਦੀ ਹੀ ਛੱਡ ਦਿੱਤੀ ਤੇ ਅੱਡੀ-ਤਰੱਪਾ ਖੇਡਣਾ ਸ਼ੁਰੂ ਕੀਤਾ, ਕੋਈ ਘੰਟਾ ਕੁ ਖੇਡ ਕੇ ਖੇਡਣਾ ਬੰਦ ਕਰ ਦਿੱਤਾ ਤੇ ਓਥੇ ਹੀ ਬੈਠ ਗਏ॥

ਜਿਸ ਵਕਤ ਖੇਡ ਬੰਦ ਕੀਤੀ, ਤਦਰਾਤ ਨੇ ਚਾਨਣੇ ਨੂੰ ਰੁਸਾ ਕੇ ਓਥੋਂ ਭੇਜ ਦਿੱਤਾ, ਤੇ ਸਾਰੇ ਪਾਸੇ ਹਨੇਰੇ ਦਾ ਰਾਜ ਪਸਰ ਗਿਆ। ਇਤਨੇ ਹੀ ਚਿਰ ਵਿੱਚ ਚੰਨ ਆਪਣੇ ਤੇਜ ਪ੍ਰਕਾਸ਼ ਨਾਲ ਬੱਦਲਾਂ ਹੇਠੋਂ ਨਿਕਲ ਆਇਆ ਤੇ ਹੁਣ ਉਸ ਨੇ ਆਪਣਾ ਤੇਜ ਦੱਸਣਾ ਸ਼ੁਰੂ ਕੀਤਾ। ਚੰਨ ਦੀ ਪਿਆਰੀ ਤੇ ਸੀਤਲ ਚਾਨਣੀ ਸਾਰੇ ਪਾਸੇ ਫੈਲਦੀ ਬੜੀ ਹੱਛੀ ਪਈ ਲੱਗਦੀ