ਪੰਨਾ:ਖੁਲ੍ਹੇ ਲੇਖ.pdf/213

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੭ )

ਸੀ ( ਭਾਬੀ ਨਰਿੰਦਰ ਜੀ ਤੰਬੂ ਵਿੱਚ ਬੈਠੇ ਸਨ ) ਉਨ੍ਹਾਂ ਨੇ ਸੁਨੇਹਾ ਭੇਜਿਆ ਬਾਹਿਰ ਸਰਦੀ ਹੈ ਅੰਦਰ ਆ ਜਾਓ, ਪਰ ਚੰਨ ਦੀ ਚਾਨਣੀ ਨੇ ਸਾਡਾ ਦਿਲ ਆਪਣੇ ਵਲ ਇਤਨਾ ਖਿੱਚਿਆ ਹੋਇਆ ਸੀ, ਕਿ ਉੱਠਣਾ ਇਕ ਅਸੰਭਵ ਗੱਲ ਸੀ। ਇਤਨੇ ਚਿਰ ਵਿੱਚ ਹਨੇਰੇ ਨੇ ਚੰਨ ਨੂੰ ਵੀ ਓਸੇ ਪਾਸੇ ਵਲ ਟੋਰ ਦਿੱਤਾ, ਜਿਸ ਪਾਸੇ ਵਲ ਅੱਗੇ ਸੂਰਜ ਜਾ ਚੁੱਕਾ ਸੀ। ਚੰਨ ਦੇ ਚਲੇ ਜਾਣ ਕਰਕੇ ਅਸਾਂ ਹਨੇਰੇ ਨੂੰ ਕਿਹਾ ਕਿ ਲੈ ਬਰੌਣਕਿਆ ਤੇ ਇਕੱਲ ਦਿਆ ਮਾਲਕਾ! ਤੂੰ ਹੁਣ ਇਕੱਲਾ ਹੀ ਰਹੁ ਅਸੀ ਵੀ ਸਾਰੇ ਚੰਨ ਦੇ ਚਲੇ ਜਾਣ ਕਰਕੇ ਆਪਣੇ ਆਪਣੇ ਤੰਬੂ ਵਿੱਚ ਜਾ ਰਹੇ ਹਾਂ, ਇਹ ਕਹਿਕੇ ਅਸੀ ਆਪਣੇ ਆਪਣੇ ਤੰਬੂ ਵਿੱਚ ਆ ਗਏ, ਤੇ ਤੰਬੂ ਨੂੰ ਤਦ ਛੱਡਿਆ ਜਦ ਰਾਤ ਦਾ ਰਾਜ ਖਤਮ ਹੋ ਚੁੱਕਾ ਸੀ ਤੇ ਹਨੇਰਾ ਆਪਣੇ ਸਿੰਘਾਸਣ ਤੇ ਸੂਰਜ ਦੇਵਤੇ ਨੂੰ ਅਸਥਾਨ ਕਰ ਚੁੱਕਾ ਸੀ। ਸਵੇਰੇ ਦਾ ਪ੍ਰਸ਼ਾਦਿ ਛਕ ਕੇ ਅਸਾਂ ਚੌਹਾਂ ਪੰਜਾਂ ਆਦਮੀਆਂ ਨੇ ਜੰਗਲ ਵਾਲਿਆਂ ਦੀ ਨਰਸਰੀ ਵਿੱਚ ਜਾਣ ਦਾ ਇਰਾਦਾ ਕੀਤਾ, ਤੇ ਘੋੜਿਆਂ ਤੇ ਚੜ੍ਹ ਕੇ ਅਸੀ ਨਰਸਰੀ ਵਲ ਟੁਰ ਪਏ। ਸਾਰੀ ਨਰਸਰੀ ਦਾ ਸੈਰ ਕਰਕੇ ਵਾਪਸ ਆਏ ਤਦ ਭਾਯਾ ਜੀ, ਭਾਬੀ ਜੀ, ਭੈਣ ਜੀ, ਤੇ ਜਸ ਜੀ ਸਾਰੇ ਆੜੋ ਨੂੰ ਇਕੱਲਿਆਂ ਖੱਡ ਕੇ ਪਹਲਗਾਮ ਵਲ ਮੁਹਾਰਾਂ ਮੋੜ ਚੁੱਕੇ ਸਨ। ਓਥੇ ਅਸਾਂ ਨੇ ਵੀ ਘੋੜਿਆਂ ਦੀਆਂ ਵਾਗਾਂ ਮੋੜੀਆਂ ਤੇ ਪਹਲਗਾਮ ਵਲ ਰੁਖ਼ ਕੀਤਾ, ਪਰ ਅਸਾਡੇ ਘੋੜਿਆਂ ਦੀ ਮਨਸ਼ਾ ਪਹਾੜ