ਪੰਨਾ:ਖੁਲ੍ਹੇ ਲੇਖ.pdf/216

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੨੦੦ )

ਦੇ ਨੈਨ ਕਿ ਬਿਜਲੀ ਵਾਂਗ ਪਿਆਰ ਵਿੱਚ ਫੁੱਲ ਬਣ ਗਏ ਹਨ? ਸ਼ਮਸ-ਤਬਰੇਜ਼ ਉਸੀ ਹੈਰਾਨੀ ਵਿੱਚ ਜਾਂਦਾ ਹੈ ॥

"ਨੀ ਅੜੀਓ ਸਾਨੂੰ ਪਤਾ ਨਹੀਂ ਅਸੀ ਕੌਣ? ਮਨੁੱਖ, ਕਿ ਦੇਵ, ਕਿ ਪਰੀ, ਕਿ ਪੱਥਰ, ਕਿ ਕੁਛ ਨਹੀਂ॥" ਤੇ ਫਿਰ-

“ਹਾਇ! ਪੈਨੂੰ ਪਤਾ ਨਾ ਲੱਗਾ,
ਕੀ ਪੜ੍ਹਾਂ ਤੇ ਕਿੱਥੋਂ ਤਕ?
ਕੀ ਜਾਣਾਂ ਤੇ ਕੀ ਕੁਝ?
ਹੱਦਾਂ ਵਿੱਚ ਬੇਹੱਦਾਂ ਮਾਰਨ ਝਾਕੀਆਂ,
ਹਾਇ ਵੇ ਮੈਂ ਤਾਂ ਹੈਰਾਨ ਫਿਰਾਂ।
ਹੋ ਮਤਵਾਲਾ ਇਸ ਦੁਨੀਆਂ ਦੀ ਜਾਦੁ ਗਲੀ ਵਿੱਚ॥"

ਕਦ ਬਣੀ ਦੁਨੀਆਂ? ਕਿਸ ਬਣਾਈ? ਕੌਣ ਹੈ? ਕੋਈ ਕਿੱਥੇ ਹੈ? ਕਿੱਧਰੋਂ ਆਇਆ? ਕਿੱਧਰੋਂ ਜਾਸੀ? ਕੀ ? ਕਿੱਧਰ ? ਕਿੱਥੇ ? ਕਿਉਂ ? ਬੱਸ ਇਹ ਬਿਜਲੀ ਵਾਂਗ ਪੈਂਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸੱਕਦਾ ਤੇ ਮਾਰਿਆ ਜਾਂਦਾ ਹੈ। ਦੁਨੀਆਂ ਦੀ ਅਕਲ ਮਨੋਂ ਅਫ੍ਰੀਕਾ ਦਾ ਰੇਗਸਤਾਨ ਹੈ ਤੇ ਰੇਗਸਤਾਨ ਵਿੱਚ ਡੁੱਬਦਾ ਜਾਂਦਾ ਬੁੱਤ, ਸਿਰਫ ਸਿਰ ਕੁਛ ਬਾਹਰ, ਇਕ ਅਧੀ ਤੀਮੀ ਤੇ ਅਧੇ ਮਰਦ ਦਾ ਬੁੱਤ ਕੁਛ ਹੈਵਾਨ ਦਾ,ਸਿਫੰਕਸ, ਹੈਵਾਨੀਅਤ ਅਧੀ ਤੇ ਅਧੀ ਇਨਸਾਨੀਅਤ ਦਾ ਬੁੱਤ ਇਹ ਸਵਾਲ ਪੁੱਛਦਾ ਹੈ ਤੇ ਜੋ ਜਵਾਬ ਨਹੀਂ ਦਿੰਦਾ,