ਪੰਨਾ:ਖੁਲ੍ਹੇ ਲੇਖ.pdf/218

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੨੦੨ )

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕਾ ਪਾਇ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥੧॥

ਬੱਸ ਫਿੱਕਾ ਬੋਲਣਾ ਓਹ ਨੁਕਤਾਚੀਨੀ ਹੈ, ਜਿਹੜੀ ਵੱਡੀਆਂ ਚੀਜ਼ਾਂ ਨੂੰ ਨਿੱਕਾ ਕਰਕੇ ਦੱਸਦੀ ਹੈ। ਹਰ ਇਹ ਚੀਜ ਵਲ ਕੀ ਪੱਥਰ, ਕੀ ਦਰਿਯਾ, ਕੀ ਚੰਨ ਤੇ ਸੂਰਚ, ਮਨੁੱਖ, ਹੈਵਾਨ ਵਲ ਇਕ ਅਦਬ ਜਿਹੜਾ ਹੁੰਦਾ ਹੈ ਤੇ ਹੋਣ ਕਰਕੇ ਸਾਡੇ ਜੀਵਨ ਨੂੰ ਆਪ-ਮੁਹਾਰਾ ਡੂੰਘਾ ਕਰਦਾ ਹੈ, ਓਹ ਫਿੱਕੀ ਨੁਕਤਾਚੀਨੀ ਨਾਲ ਗੁੰਮ ਜਾਂਦਾ ਹੈ। ਪਿਆਰ ਦਾ ਕਤਰਾ ਨੈਨਾਂ ਵਿੱਚੋਂ ਸੁੱਕ ਜਾਂਦਾ ਹੈ, ਦਿਲ ਦੀ ਸਾਦਾ ਹਮਦਰਦੀ ਇਕ ਕਰਖ਼ਤ ਕਠੋਰਪਨ ਵਿੱਚ ਬਦਲ ਜਾਂਦੀ ਹੈ। ਆਦਮੀ ਫਿੱਕੇ ਬੋਲ ਤੇ ਫਿੱਕੇ ਵਿਚਾਰ ਤੇ ਫਿੱਕੀ ਨੁਕਤਾਚੀਨੀ ਨਾਲ ਆਪ ਮਰ ਜਾਂਦਾ ਹੈ॥

ਫਿੱਕੀ ਅਕਲ ਹਰ ਇਕ ਕੁਦਰਤੀ ਅਣੋਖਾਪਨ ਨੂੰ ਤੱਤਾਂ ਵਿੱਚ ਫਾੜ ਫਾੜ ਵਹਿੰਦੀ ਹੈ ਤੇ ਵਿੱਚੋਂ ਕੁਛ ਨਹੀਂ ਨਿਕਲਦਾ। ਇਕ ਵੱਡੇ ਮਹਾਂਪੁਰਖ ਦੀ ਆਤਮਿਕ ਉਪੱਦ੍ਰਵ ਲੈ ਆਉਣ ਵਾਲੀ ਸਮਰਥਾ ਦਾ ਵਿਚਾਰ ਨਹੀਂ, ਉਹਦੇ ਖਾਣ ਪੀਣ ਆਦਿ ਦੇ ਔਗੁਣ ਦੱਸ ਕੇ ਇਹ ਕਹਿ ਦੇਣਾ ਕਿ ਸਾਡੇ ਵਰਗਾ ਸੀ, ਇਹ ਫਿਕਾ ਵਿਚਾਰ ਹੈ, ਜਿਸ ਨੇ ਮਹਾਂਪੁਰਖਾਂ , ਨੂੰ ਤਾਂ ਕੀ ਨਿੱਕਾ ਕਰਨਾ ਹੈ, ਸਾਨੂੰ ਮਾਰ ਜਾਂਦਾ ਹੈ॥