ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੩ )

ਕੋਈ ਗੱਲ ਮੰਨਣੀ ਨਹੀਂ ਚਾਹੀਦੀ, ਤਜਰਬਾ ਕਰ ਕੇ ਆਪ ਉੱਤੇ ਵਰਤ ਕੇ ਵੇਖਣਾ ਚਾਹੀਦਾ ਹੈ। ਪਰ ਆਓ ਵੇਖੋ, ਇਕ ਕਿਸੀ ਪਿਆਰ ਵਿੱਚ ਆਪ ਵਸਕੇ ਅੰਦਰਲਾ ਭਰ ਕੇ ਅਕਹਿ ਕੁਦਰਤ (ਜਿਸ ਵਿੱਚ ਮਨੁੱਖ ਵੀ ਸ਼ਾਮਲ ਸਦਾ ਹੈ) ਦੀ ਪਰਮ ਅਗੰਮ ਸੁੰਦਰ ਅਮੂਰਤ ਮੂਰਤੀ ਨੂੰ ਅੱਗੇ ਵੇਖ ਕੇ ਸਿਫਤ ਕਰਨਾ, ਇਹ ਸਾਡੀ ਆਪਣੀ ਜਿੰਦਗੀ ਤੇ ਕੀ ਅਸਰ ਕਰਦਾ ਹੈ? ਤਜਰਬਾ ਕਰੋ ਤੇ ਫਿਕਾ ਵਿਚਾਰ ਕੀ? ਸਭ ਫਜ਼ੂਲ, ਸਭ ਗੁਨਾਹਗਾਰ, ਕੋਝੇ, ਇਹ ਇਕ ਡੂੰਘੀ ਨਾਉਮੈਦੀ ਅੰਦਰ ਪੈਦਾ ਕਰਦਾ ਹੈ, ਅਰ ਜਦ ਕੋਈ 'ਮੁਸ਼ਕਲ ਆ ਬਣੇ ਢੋਈ ਕੋਈ ਨਾ ਦੇਵੇ' ਤੇ ਆਪੇ ਥਾਂ ਵੀ ਡਰ ਲੱਗੇ ਤਦ ਅੰਦਰ ਚਲਾਇਮਾਨ ਮਨ ਨੂੰ ਤੁਲ ਦੇਣ ਵਾਲਾ ਕੋਈ ਨਹੀਂ ਰਹਿੰਦਾ। ਇਨ੍ਹਾਂ ਫਿੱਕੇ ਵਿਚਾਰਾਂ ਦਾ ਫਲ ਮਾਦੀ ਦੁਨੀਆਂ, ਮਾਦਾ ਜਿਸਮ, ਤੇ ਖਾ ਪੀ ਕੇ ਕੰਮ ਕਰਨ ਵਾਲੀਆਂ ਪੰਜ ਇੰਦ੍ਰੀਆਂ ਦੇ ਸੁਖਾਂ ਦੁਖਾਂ ਨੂੰ ਭਾਨ ਕਰਨ ਯਾ ਭੋਗਣ ਦਾ "ਸੱਚ" ਅਥਵਾ "ਕੂੜ" ਸਾਡੇ ਪੱਲੇ ਰਹਿ ਜਾਂਦਾ ਹੈ, ਕੋਈ ਅਚਰਜ ਕਰਨ ਵਾਲੀ ਗੱਲ ਨਹੀਂ ਦਿੱਸਦੀ।ਇਹ ਜਗਤਕਰਾਮਾਤ ਜਿਸ ਦਾ ਇਕ ਇਕ ਕਿਣਕਾ ਅਨੇਕ ਰੂਹਾਨੀ ਜਲਵਿਆਂ ਨਾਲ ਭਰਿਆ ਹੈ, ਓਹ ਨਿਰੀ ਕਾਲੀ ਤੇ ਬੁਰੀ ਤੇ, ਚਿੱਟੀ ਰੇਤ ਦੇ ਰੇਗਸਤਾਨ ਦਿੱਸਣ ਲੱਗ ਜਾਂਦੀ ਹੈ। ਅੰਦਰ ਹਨੇਰਾ ਬਾਹਰ ਹਨੇਰਾ, ਇਹੋ ਜਿਹੇ ਸਮੇਂ ਵਿੱਚ ਆਦਮੀ ਆਪੇ ਥੀਂ ਦਿਕ ਆਏ, ਕਿਸੀ ਮਹਾਂਪੁਰਖ ਦੀ ਉਡੀਕ ਕਰਦੇ ਹਨ,