(੨੦੬)
ਤਾਂ ਸ਼ਾਇਦ ਕੁਛ ਨਾ ਬਣ ਸੱਕੇ, ਪਰ ਜੇ ਅੰਦਰ ਉਹ ਭੇਤ ਭਰੀ ਖੁਸ਼ੀ ਹੋਵੇ ਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ ਤਦ ਸੜੀ ਦੁਨੀਆਂ ਦੇ ਅਹੋਭਾਗ ! ਸੁੱਕੇ ਹਰੇ ਹੋ ਜਾਣਗੇ ॥
ਮਿਠ ਬੋਲੜਾ ਜੀ ਹਰਿ ਸਜਨ ਸੁਆਮੀ ਮੋਰਾ ॥
ਹਉ ਸੰਭਲ ਥਕੀ ਜੀ ਉਹ ਕਦੀ ਨ ਬੋਲੇ ਕਉਰਾ ॥
ਬੱਸ ਨੁਕਤਾਚੀਨੀ ਕਰਨਾ ਚੀਜ਼ਾਂ ਨੂੰ, ਕੀ ਵੱਡੀਆਂ ਤੇ ਕੀ ਛੋਟੀਆਂ ਨੂੰ ਫੂਕ ਸੁੱਟਣਾ ਹੈ । "ਮਾਂ" "ਮਾਂ" ਕਹਿੰਦਿਆਂ ਬੱਚੇ ਜੀਂਦੇ ਹਨ, ਪੁਤਾਂ ਦੀਆਂ ਬਾਹਾਂ ਵਿੱਚ ਬਲ ਆਉਂਦਾ ਹੈ, ਬੜੇ ਬੜੇ ਵਰਿਆਮ ਸੂਰਬੀਰਤਾ ਦੇ ਕੰਮ "ਮਾਂ" ਦੇ ਪਿਆਰ ਵਿੱਚ ਕਰ ਜਾਂਦੇ ਹਨ । "ਮਾਂ" ਦੇ ਵਡੇ ਸਰੂਪ ਮੁਲਕ ਪਿੱਛੇ ਕੀ ਕੀ ਕੁਰਬਾਨੀਆਂ ਨਹੀਂ ਹੁੰਦੀਆਂ ਤੇ ਮਾਂ ਤਾਂ ਕੋਈ ਜੀਂਦੀ ਜਾਗਦੀ ਆਪਾ ਵਾਰਣ ਦਾ ਅਵਤਾਰ ਹੈ, ਪਰ ਨਿਰੇ ਕੌਮੀ ਝੰਡਿਆਂ ਨੂੰ ਹਵਾ ਵਿੱਚ ਲਹਿਰਾਂਦਾ ਦੇਖ ਫਤਹ ਪਾਣ ਵਾਲੀਆਂ ਕੌਮਾਂ ਦੇ ਬਚੇ ਕਿਸੀ ਸਰੂਰ ਤੇ ਹੱਡੀਂ ਗਰੂਰ ਨੂੰ ਪਹੁੰਚਦੇ ਹਨ ਅਰ ਉਨ੍ਹਾਂ ਦੇ ਦਿਲ ਵਿੱਚ ਤਾਕਤ ਭਰਦੀ ਹੈ। ਇਹ ਕਹਿ ਦੇਣਾ "ਮਾਂ" ਕੀ ਹੈ, ਬੱਸ ਕਾਰਬਨ ਆਕਸੀਜ਼ਨ, ਹਾਈਡਰੋਜਨ, ਕੈਲਸੀਅਮ, ਫਾਸਫੋਰਸ ਆਦਿ ਦਾ ਇਕ ਜੋੜ ਅਥਵਾ ਹੱਡੀ ਮਾਸ ਆਦਿ। ਤਦ ਉਹ ਹਕੀਕਤ "ਮਾਂ" ਸ਼ਬਦ ਵਿੱਚ ਜਿਹੜੀ ਹੈ, ਉਹ ਤਾਂ ਇਹ ਅੰਤਮ ਫਾੜ ਦੱਸ ਨਹੀ' ਸੱਕਦੀ, ਹੱਥ ਵਿੱਚ ਤਾਂ ਮੁੱਠੀ ਛਾਈ ਦੀ ਰਹਿੰਦੀ