ਪੰਨਾ:ਖੁਲ੍ਹੇ ਲੇਖ.pdf/221

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੫ )

ਵਿੱਚੋਂ ਤਾਂ ਜੀਵਨ ਦੇ ਦੋਪੱਤੀਆ ਸ਼ਗੂਫਾ ਫੁੱਟ ਕੇ ਨਹੀਂ , ਨਿਕਲਣਾ, ਉਹ ਤਾਂ ਅਨੰਤ ਧਰਤੀ ਵਿੱਚੋਂ ਸਮਾ ਪਾਕੇ ਫੁਟਣਾ ਹੈ, ਜੀਵਨ ਤੇ ਆਚਰਣ ਕੁਦਰਤ ਦੇ ਸਾਦਾ, ਪਰ , ਅਸਗਾਹ ਦਿਲ ਧੜਕਾਂ ਦੇ ਰਵਾਨਾ ਦਰਿਯਾ ਵਿੱਚੋਂ ਕੋਈ ਕੰਵਲ ਫੁੱਲ ਦੀ ਨਿਕਲੀ ਡੋਡੀ ਹੈ। ਜਿਸ ਵਿੱਚ ਹੀਰੇ ਦੀ ਚਮਕ ਪ੍ਰਾਣਾਂ ਵਾਲੀ ਜੀਂਦੀ ਕੋਈ ਭੇਤ ਹੋ ਰਹੀ ਹੈ। ਜਿਹੜਾ ਅੰਦਰੋਂ ਬਾਹਰੋਂ ਮਿੱਠਾ ਹੈ ਤੇ ਮਿੱਠੇ ਬਚਨ ਕਰਦਾ ਹੈ, ਉਹ ਕੁਦਰਤ ਦੀ ਧੜਕ ਵਿੱਚ ਆਪਣੇ ਦਿਲ ਦੀ ਧੜਕ ਸੁਣ ਰਿਹਾ ਹੈ। ਸੁੱਚੇ ਆਚਰਣ ਵਾਲਿਆਂ ਦੀ ਸਰਲਤਾਤੇ ਸਾਦਗੀ ਵਲ ਇਸ਼ਾਰਾ ਹੈ। ਰਯਾਕਾਰ ਤੇ ਠੱਗ ਬਾਹਰੋਂ ਬੜੇ ਮਿਠੇ ਤੇ ਅੰਦਰੋਂ ਕਸਾਈ ਹੁੰਦੇ ਹਨ, ਉਹਰਾਲੇ ਮਰਦੇ ਪੱਥਰ ਅਲਮਾਸ ਤੇ ਹੀਰੇ ਹਨ, ਉਨ੍ਹਾਂ ਨੂੰ ਹਾਲੇ ਜੀਵਨ ਕਣੀ ਪ੍ਰਾਪਤ ਹੋਣੀ ਹੈ, ਪਰ ਜਿਸ ਨੂੰ ਕੁਦਰਤ ਦੀ ਜਿੰਦ ਦੀ ਖਬਰ ਮਿਲ ਗਈ ਹੈ, ਉਸ ਦੇ ਦਿਲ ਦੇ ਪਰਦੇ ਆਪ-ਮੁਹਾਰੇ ਓਡਰ ਜਾਂਦੇ ਹਨ, ਕਪਾਟ ਜੇਹੜੇ ਬੰਦ ਸਨ, ਖੁਲ੍ਹ ਜਾਂਦੇ ਹਨ। ਇਹਦੀਆਂ ਸਭ ਦਿਲ-ਥਾਂਵਾਂ ਆਨੰਤ ਗਗਨ ਦੀ ਖੁਸ਼ੀ ਨਾਲ ਭਰਦੀਆਂ ਹਨ ਤੇ ਉਹ ਧੋਖਾ ਕਰ ਹੀ ਨਹੀਂ ਸਕਦਾ। ਆਪ ਤਾਂ ਰਿਹਾ ਹੀ ਨਹੀਂ, ਪਰਦਾ ਕਿਸ ਉੱਪਰ ਪਾਵੇ, ਕੂੜਾ ਕਰਕਟ ਸਭ ਖੁਸ਼ੀ ਦੀ ਅੱਗ ਨੇ ਜਲਾ ਦਿੱਤਾ ਹੈ॥

ਇਹ ਆਚਰਣ ਹੈ, ਬਾਕੀ ਕੀ? ਹਰ ਇਕ ਨਾਨਾ ਤਰਾਂ ਦੇ ਕੁਦਰਤ ਦੇ ਅਨੇਕ ਰੰਗ ਹਨ। ਮਿੱਠਾ ਬੋਲਣ ਨਾਲ