ਉਡਾਰੂ ਤੇ ਸਦਾ ਨਾ ਪਕੜੇ ਜਾਣ ਵਾਲੇ ਪ੍ਰਭਾਵ ਨੂੰ ਆਪਣੇ ਦੋਹਾਂ ਹੱਥਾਂ
ਵਿੱਚ ਫੜਣ ਨੂੰ ਦੌੜਦੇ ਹਾਂ, ਤੇ ਜਦ ਫੜਿਆ ਨਹੀਂ ਜਾਂਦਾ, ਅਸੀ ਕਹਿੰਦੇ
ਹਾਂ ਪਿਆਰ ਹੈ ਹੀ ਕਿਤੇ ਨਹੀਂ। ਜਿੱਥੇ ਪਿਆਰ ਨਾਜ਼ਲ ਹੁੰਦਾ ਹੈ, ਉਸ
ਆਪਣੇ ਦਿਲ ਦੇ ਮੰਦਰ ਦੇ ਬੂਹੇ ਖੁੱਲ੍ਹੇ ਸੁੱਟ ਕੇ ਅਸੀਂ ਬਾਹਰ ਦੌੜ ਪੈਂਦੇ ਹਾਂ ।
ਬਾਹਰ ਮਿਲਦਾ ਨਹੀਂ ਤੇ ਬੁੱਢੇ ਵਾਰ ਸਾਰੀ ਜ਼ਿੰਦਗੀ ਦੀ ਪਿਆਰ ਦੇ ਟੋਲ
ਦੀ ਥਕਾਨ, ਨਿਰਾਸਤਾ, ਸਫਰ ਤੇ ਤਲਾਸ਼ ਦਾ ਘੱਟਾ ਤੇ ਮੈਲ, ਸਾਡੇ ਉੱਪਰ
ਆਣ ਜੰਮਦੀ ਹੈ ਤੇ ਜਿੱਥੇ ਜੀਵਨ ਨੇ ਪੱਕੇ ਫਲ ਵਾਂਗ ਰੰਗ, ਰੂਪ, ਰਸ, ਅੰਮ੍ਰਿਤ,
ਤੇ ਮਿੱਠੇ ਰਸ ਨਾਲ ਭਰੇ ਡਾਲੀ ਨਾਲੋਂ ਵਿਛੜਨਾ ਸੀ, ਉੱਥੇ ਅਸੀ ਹੌਕੇ ਖਾਂਦੇ,
ਜਗਤ ਨੂੰ ਕਾਲਾ ਤੇ ਭੈੜਾ ਤੇ ਕਰੂਪ ਵੇਖਦੇ, ਰੱਬ ਨੂੰ ਉਲਾਹਮੇ ਦੇਂਦੇ ਮੌਤ ਵਲ
ਇਕੁਰ ਜਾਂਦੇ ਹਾਂ ਜਿਵੇਂ ਹਥਕੜੀ ਲਗਾ ਕੈਦੀ ਜੇਹਲਖਾਨੇ ਦੀ ਕਾਲੀ ਕੋਠੜੀ
ਵਲ ਜਾਂਦਾ ਹੈ । ਇਹ ਸਾਡਾ ਤਜਰਬਾ ਕਾਲਖ ਦਾ ਢੇਰ ਹੈ ਕਿ ਅਸੀ ਜਵਾਰੀਆਂ
ਵਾਂਗ ਰੂਹ ਨੂੰ ਹਾਰ ਚੁਕੇ ਹਾਂ ॥
ਇਸ ਵਿੱਚ ਕੁਛ ਸ਼ੱਕ ਨਹੀਂ, ਕਿ ਐਸੇ ਮੌਕੇ ਆਉਂਦੇ ਹਨ ਜਦ ਪਿਆਰ ਤੇ ਓਹਦੇ ਪ੍ਰਤਿਬਿੰਬ ਵਿੱਚ ਫਰਕ ਕਰਨਾ ਕੁਫਰ ਹੋ ਜਾਂਦਾ ਹੈ, ਪਰ ਉਹ ਦੇਵਤਿਆਂ ਦੇ ਰਚੇ ਕੌਤਕਾਂ ਦੇ ਅਕਹਿ ਰੰਗ ਹਨ । ਮਜਨੂੰ ਲੈਲੀ ਤੇ ਆਸ਼ਕ ਹੁੰਦਾ ਹੈ । ਸੱਚ ਕਿ ਕੂੜ, ਕਹਿੰਦੇ ਹਨ ਕਿ ਲੈਲੀ ਕੋਈ ਮੰਨੀ ਪ੍ਰਮੰਨੀ