ਪੰਨਾ:ਖੁਲ੍ਹੇ ਲੇਖ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੮)

ਸੋਹਣੀ ਯੁਵਤਾ ਨਹੀਂ ਸੀ, ਤੇ ਕੁਛ ਇਹ ਗੱਲ ਇਸ ਥੀਂ ਵੀ ਸਿੱਧ ਹੁੰਦੀ ਹੈ ਕਿ ਅਖਾਣ ਹੈ, ਕਿ ਭਾਈ ਲੈਲੀ ਨੂੰ ਤਾਂ ਮਜਨੂੰ ਦੀ ਅੱਖ ਨਾਲ ਵੇਖਣਾ ਲੋੜੀਏ । ਇਥੇ ਲੈਲੀ ਤੇ ਮਜਨੂੰ ਦੇ ਰੂਹ ਵਿੱਚ ਭੇਤ ਹੀ ਨਹੀਂ ਰਿਹਾ ਸੀ । ਉਹ ਖਿੱਚ, ਉਹ ਤੀਖਣਤਾ, ਉਹ ਦਰਦ, ਉਹ ਆਸ਼ਕੀ ਆ ਵੱਸੀ ਕਿ ਮਜਨੂੰ ਨੂੰ ਆਪਣਾ ਆਪ ਭੁਲ ਗਿਆ, ਆਪਣਾ ਆਪ ਕੀ ਭੁਲਣਾ ਸੀ, ਸ਼ਰੀਰ ਭੁੱਲ ਗਿਆ । ਰੂਹ ਹੀ ਰੂਹ, ਲੈਲੀ ਦੀ ਯਾਦ ਹੀ ਯਾਦ, ਖਿੱਚ ਹੀ ਖਿੱਚ ਜੀਣ ਹੋ ਗਿਆ । ਲੈਲੀ ਦੀ ਯਾਦ ਬਿਨਾ ਮਜਨੂੰ ਜੀ ਨਹੀਂ ਸੀ ਸੱਕਦਾ । ਪ੍ਰਾਪਤੀ ਤੇ ਆਪ੍ਰਾਪਤੀ ਦੀ ਕਾਂਖਿਆ ਥੀਂ ਉੱਪਰ ਜੀਂਦਾ ਸੀ । ਕਹਿੰਦੇ ਹਨ ਨੌਰੋਜ਼ ਵਾਲੇ ਦਿਨ ਯਾ ਕਿਸੀ ਹੋਰ ਦਿਨ ਲੈਲੀ ਗਰੀਬ ਗੁਰਬੇ ਨੂੰ ਇਕੱਠਾ ਕਰ ਕੇ ਇਕ ਮੇਲਾ ਜਿਹਾ ਕਰਦੀ ਸੀ ਤੇ ਸਭ ਨੂੰ ਤੁਹਫੇ ਦਿੰਦੀ ਸੀ, ਭਾਵੇਂ ਮਜਨੂੰ ਨੂੰ ਵੇਖਣ ਲਈ ਹੀ ਘਰ ਲੁਟਾਂਦੀ ਸੀ । ਪਰ ਮਜਨੂੰ ਇਕ ਪਾਗਲ ਜਿਹਾ ਫਕੀਰ ਹੋ ਚੁੱਕਾ ਸੀ, ਉਹ ਆਪਣੇ ਠੂਠੇ ਵਿੱਚ ਕਈ ਦਰਵਾਜੇ ਮੰਗ ਕੇ ਰੋਜ ਦਾ ਨਿਰਬਾਹ ਕਰਦਾ ਸੀ, ਉਹ ਵੀ ਲੈਲੀ ਦੇ ਸੱਦੇ ਮੇਲੇ ਉੱਪਰ ਅੱਪੜਦਾ ਸੀ, ਵਿਚਾਰੇ ਦੀ ਵਾਰੀ ਸਭ ਥੀਂ ਅਖੀਰ ਆਉਂਦੀ ਸੀ ਤੇ ਜਦ ਆਉਂਦੀ ਸੀ ਮਿਲਦਾ ਕੁਛ ਨਹੀਂ ਸੀ, ਬੱਸ ਤਦੋਂ ਹੱਥ ਤੇ ਹੱਥ ਮਾਰ ਕੇ ਲੈਲੀ ਮਜਨੂੰ ਦੀ ਮੰਗੀ ਭਿੱਛਾ ਡੋਹਲ ਦਿੰਦੀ ਸੀ, ਕਾਸਾ ਮਿੱਟੀ ਦਾ ਟੁੱਟ