(੯)
ਜਾਂਦਾ ਸੀ । ਕਹਿੰਦੇ ਹਨ, ਮਜਨੂੰ ਇਸ ਹੱਥ ਨਾਲ ਹੱਥ ਲੱਗਣ ਦੀ ਖੁਸ਼ੀ ਵਿੱਚ ਉਨਮੱਤ ਹੋ ਨਾਚ ਕਰਣ ਲੱਗ ਜਾਂਦਾ ਸੀ, ਕਦੀ ਓੜਕ ਦੀ ਖੁਸ਼ੀ ਵਿੱਚ ਬੇਹੋਸ਼ ਹੋ ਜਾਂਦਾ ਸੀ । ਜਿੱਥੇ ਬਾਹਰ ਦੇ ਪਦਾਰਥ ਬੱਸ ਇਨੀ ਇਕ ਹੱਥ ਲੱਗਣ ਦੀ ਛੋਹ ਨਾਲ ਰੂਹ ਨੂੰ ਇਨਾਂ ਅਨੰਤ ਜਿਹਾ ਖੇੜਾ ਦੇ ਦੇਣ, ਉੱਥੇ ਪਿਆਰ ਤੇ ਪਿਆਰ-ਪ੍ਰਤਿਬਿੰਬ ਇਕ ਹੋਏ ਹੁੰਦੇ ਹਨ ॥
ਇਸ ਅਰਥ ਵਿੱਚ ਪਿਆਰ ਜਿਸਮ ਦੀ ਮੌਤ ਹੈ, ਪਰ ਇਹ ਖਿਆਲ ਪੁਰਾਣਾ ਤੇ ਮੋਟਾ ਹੈ।ਜਿਸਮ ਦੀ ਮੌਤ ਨਹੀਂ ਜਿਸਮ ਵਿੱਚ ਵੱਸਦੇ ਹੈਵਾਨ ਦੀ ਮੌਤ ਹੈ, ਫੇਰ ਜਿਸਮ ਇਕ ਹਰੀ ਮੰਦਰ ਹੋ ਜਾਂਦਾ ਹੈ ਜਿਸ ਵਿੱਚ ਨਿਰੋਲ ਪਿਆਰ ਵੱਸਦਾ ਹੈ । ਪਿਆਰ ਉਹ ਅੰਦਰ ਦਾ ਰਸ ਹੈ, ਜਿਸ ਦੇ ਅੰਦਰ ਹੀ ਅੰਦਰ ਰਸੀਣ ਨਾਲ ਜੀਵਨ ਫੁੱਲ ਆਪੇ ਵਿੱਚ ਖਿੜਦਾ ਹੈ ਤੇ ਹੋਰ ਸਭ ਮਾਇਕ ਪਦਾਰਥ ਭੋਂ ਤੇ ਖਾਦ ਦਾ ਕੰਮ ਕਰਦੇ ਹਨ । ਜੀਂਦੇ ਬ੍ਰਿਛ ਨੂੰ ਜਲ, ਹਵਾ, ਚੰਨ, ਸੂਰਜ ਦਾ ਪ੍ਰਕਾਸ਼ ਸਭ ਮਿਲਦਾ ਹੈ । ਕਿਸ ਅਰਥ ? ਕਿ ਉਹ ਆਪਣੇ ਫੁੱਲ ਤੇ ਫਲ ਨੂੰ ਆਪ ਉੱਪਰ ਵਲ ਚਲ ਕੇ ਉੱਪਰ ਉੱਡ ਕੇ ਅੱਪੜੇ ਤੇ ਇਉਂ ਬ੍ਰਿਛ ਕਿਸੀ ਤਰ੍ਹਾਂ ਅਨੰਦ ਉਛਾਲਾ ਖਾ ਆਪਣੇ ਫੁੱਲ ਤੇ ਫਲ ਨੂੰ ਬੋਚੇ, ਤੇ ਬੋਚ ਕੇ ਬਨਸਪਤੀ ਜੀਵਨ ਵਿਗਸਦੇ ਹਨ। ਚੰਬਾ ਤਾਂ ਖਿੜਿਆ ਪਰ ਸਾਰੇ ਜਗਤ ਦਾ ਜ਼ੋਰ ਲੱਗਾ । ਚੰਬੇ ਦੇ ਫੁੱਲ ਦੇ ਖਿੜਨ ਦੇ ਸਾਧਨਾਂ ਦਾ